ਗੀਤਕਾਰ ਸ਼ਮਸ਼ੇਰ ਸੰਧੂ ਨੇ ਸੁਰਜੀਤ ਬਿੰਦਰੱਖੀਏ ਦੇ ਗੀਤ ‘ਯਾਰ ਬੋਲਦਾ’ ਨਾਲ ਛੇੜਛਾੜ ਕਰਨ ਦੇ ਲਗਾਏ ਦੋਸ਼

Rajneet Kaur
2 Min Read

ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸੁਰਜੀਤ ਬਿੰਦਰੱਖੀਏ ਜਿੰਨ੍ਹਾਂ ਦੀ ਆਵਾਜ਼ ਲੋਕਾਂ ਦੇ ਦਿਲ ਕੀਲ ਕੇ ਰੱਖ ਦਿੰਦੀ ਸੀ।ਉਨ੍ਹਾਂ ਦੇ ਗੀਤ ਅੱਜ ਵੀ ਬਹੁਤ ਪ੍ਰਸਿੱਧ ਹਨ।ਪਰ ਹੁਣ ਸਭ ਤੋਂ ਵਧ ਸੁਣਿਆ ਜਾਣ ਵਾਲਾ ਗੀਤ ‘ਯਾਰ ਬੋਲਦਾ’ ਦਾ ਨੂੰ ਤੋੜ-ਮਰੋੜ ਕੇ ਯੂ-ਟਿਊਬ ’ਤੇ ਪਾਉਣ ਵਿਰੁੱਧ ਗੀਤਕਾਰ ਸ਼ਮਸ਼ੇਰ ਸੰਧੂ ਨੇ ਰੋਸ ਜ਼ਾਹਿਰ ਕੀਤਾ ਹੈ ।  ਉਨ੍ਹਾਂ ਇਸ ਨੂੰ ਤੁਰੰਤ ਯੂ-ਟਿਊਬ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਲਿਖੇ ਗੀਤ ‘ਯਾਰ ਬੋਲਦਾ’ ਨੂੰ ਕਿਸੇ ਕਲਾਕਾਰ ਨੇ ਲਿਖਤੀ ਰੂਪ ’ਚ ਤੋੜ-ਮਰੋੜ ਕੇ ਅਤੇ ਹਿੰਸਕ ਰੰਗਤ ਦੇ ਕੇ ਯੂ-ਟਿਊਬ ’ਤੇ ਅਪਲੋਡ ਕੀਤਾ ਹੈ।

ਨਾਰਾਜ਼ਗੀ ਜ਼ਾਹਿਰ ਕਰਦਿਆ  ਸੰਧੂ ਨੇ ਦੱਸਿਆ ਕਿ ਗੀਤ ਦੇ ਅਖੀਰ ਵਿੱਚ ਉਨ੍ਹਾਂ ਦਾ ਨਾਮ ਵੀ ਵਰਤਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗਾਇਕ ਦਾ ਨਾਂ ‘ਮਾਹਲਾਂਵਾਲਾ 59’ ਹੈ ਅਤੇ ਉਹ ਉਕਤ ਕਲਾਕਾਰ ਨੂੰ ਨਹੀਂ ਜਾਣਦੇ ਅਤੇ ਨਾ ਹੀ ਕਿਸੇ ਨੇ ਇਸ ਬਾਰੇ ਉਨ੍ਹਾਂ ਤੋਂ ਇਜਾਜ਼ਤ ਮੰਗੀ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਸ਼ਰਾਰਤ ਹੈ ਜਾਂ ਕੁਝ ਹੋਰ ਪਰ ਇਸ ਗੀਤ ਨੂੰ ਯੂ-ਟਿਊਬ ਤੋਂ ਹਟਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗੀਤਾਂ ਨੂੰ ਅਪਲੋਡ ਕਰਨ ਤੋਂ ਪਹਿਲਾਂ ਯੂ-ਟਿਊਬ ਵੱਲੋਂ ਮੁੱਢਲੇ ਲੇਖਕ ਨੂੰ ਜ਼ਰੂਰ ਸੂਚਿਤ ਕਰਨਾ ਚਾਹੀਦਾ ਹੈ। ਇਹ ਗੀਤ ‘ਬਿੰਦਰੱਖੀਆ ਡਰਿੱਲ’ ਦੇ ਸਿਰਲੇਖ ਤੋਂ ਯੂ-ਟਿਊਬ ’ਤੇ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗੀਤ ਨੂੰ ਤੁਰੰਤ ਹਟਾਇਆ ਜਾਵੇ ਅਤੇ ਉਨ੍ਹਾਂ ਦਾ ਨਾਂ ਵੀ ਡਿਲੀਟ ਕੀਤਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment