ਪੰਜਾਬ ‘ਚ ਨਹੀਂ ਰੁਕ ਰਿਹਾ ਨਸ਼ਾ! ਵਾਇਰਲ ਵੀਡੀਓ ਨੇ ਦਾਅਵੇ ਕੀਤੇ ਝੂਠੇ!

TeamGlobalPunjab
3 Min Read

ਭਿੱਖੀ ਵਿੰਡ : ਪੰਜਾਬ ‘ਚ ਹਰ ਦਿਨ ਨਸ਼ੇ ਕਾਰਨ ਕਿਸੇ ਨਾ  ਕਿਸੇ ਨੌਜਵਾਨ ਦੀ ਮੌਤ ਹੁੰਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਜੇਕਰ ਸੱਤਾਧਾਰੀ ਕੈਪਟਨ ਸਰਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਹਰ ਦਿਨ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਹੀ ਜਾਂਦੀ ਹੈ। ਇਸ ਤੋਂ ਬਾਅਦ ਅੱਜ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਕੈਪਟਨ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ‘ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਦਰਅਸਲ ਇਸ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਕੁਝ ਲੋਕਾਂ ਨੇ ਫੜ ਰੱਖਿਆ ਹੈ ਅਤੇ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਉਹ ਨਸ਼ਾ ਲੈਣ ਕਿਉਂ ਆਇਆ ਹੈ।

ਕੁੱਲ 37 ਸੈਕਿੰਟ ਦੀ ਇਸ ਵੀਡੀਓ ਵਿੱਚ ਇੱਕ ਨੌਜਵਾਨ ਜਿਸ ਦਾ ਮੂੰਹ ਬੰਨ੍ਹਿਆ ਹੋਇਆ ਹੈ ਉਸ ਨੂੰ ਕੁਝ ਲੋਕਾਂ ਵੱਲੋਂ ਫੜ ਕੇ ਸਵਾਲ ਕੀਤੇ ਜਾ ਰਹੇ ਹਨ ਕਿ ਉਹ ਨਸ਼ਾ ਲੈਣ ਕਿਉਂ ਆਇਆ ਹੈ। ਇਸ ਤੋਂ ਬਾਅਦ ਵੀਡੀਓ ਵਿੱਚ ਅਵਾਜ ਆਉਂਦੀ ਹੈ ਕਿ ਉਸ ਨੂੰ ਕਿਹਾ ਗਿਆ ਸੀ ਕਿ ਨਸ਼ਾ ਲੈਣ ਨਹੀਂ ਆਉਂਣਾ ਤਾਂ ਫਿਰ ਉਹ ਕਿਉਂ ਆਇਆ ਹੈ। ਅੱਗੇ ਜਿਸ ਨੌਜਵਾਨ ਨੂੰ ਫੜ ਰੱਖਿਆ ਹੈ ਤਾਂ ਉਹ ਕਹਿੰਦਾ ਹੈ ਕਿ ਉਸ ਨੂੰ ਇਸ ਗੱਲ ਬਾਰੇ ਕੁਝ ਪਤਾ ਨਹੀਂ ਸੀ। ਇੱਥੇ ਹੀ ਕੁਝ ਵਿਅਕਤੀ ਉਸ ਫੜ ਰੱਖੇ ਨੌਜਵਾਨ ਨੂੰ ਮਾਰਦੇ ਹਨ ਤਾਂ ਅਵਾਜ਼ ਆਉਂਦੀ ਹੈ ਕਿ ਇਸ ਨੂੰ ਮਾਰੋ ਨਾ।

ਵੀਡੀਓ ਅੱਗੇ ਚਲਦੀ ਹੈ ਤਾਂ ਕੁਝ ਲੋਕ ਨੌਜਵਾਨ ਤੋਂ ਇਹ ਪੁੱਛਦੇ ਹਨ ਕਿ ਉਹ ਨਸ਼ਾ ਕਿਸ ਤੋਂ ਲੈ ਕੇ ਆਇਆ ਹੈ ਤਾਂ ਨੌਜਵਾਨ ਕਿਸੇ ਕਾਂਤੇ ਨਾਮਕ ਵਿਅਕਤੀ ਦਾ ਨਾਮ ਲੈਂਦਾ ਹੈ। ਇਸ ਤੋਂ ਬਾਅਦ ਨੌਜਵਾਨ ਵਿਸ਼ਵਾਸ ਦਵਾਉਂਦਾ ਹੈ ਕਿ ਉਹ ਹੁਣ ਨਸ਼ਾ ਨਹੀਂ ਲਵੇਗਾ। ਇਸ ਤੋਂ ਬਾਅਦ ਨੌਜਵਾਨ ਦੀ ਤਲਾਸ਼ੀ ਲੈਣ ਦੀ ਗੱਲ ਵੀਡੀਓ ਵਿੱਚ ਕਹੀ ਜਾਂਦੀ ਹੈ ਤਾਂ ਤਲਾਸ਼ੀ ਦੌਰਾਨ ਕੁਝ ਨੌਜਵਾਨ ਵੀਡੀਓ ਦੇ ਅੱਗੇ ਆ ਜਾਂਦੇ ਹਨ ਤਾਂ ਫੜਿਆ ਗਿਆ  ਨੌਜਵਾਨ ਤਾਂ ਭਾਵੇਂ ਕੈਮਰੇ ‘ਚ ਦਿਖਾਈ ਨਹੀਂ ਦਿੰਦਾ ਪਰ ਵੀਡੀਓ ਅੱਗੇ ਚੱਲਣ ‘ਤੇ ਕੋਈ ਵਸਤੂ ਉਸ ਨੌਜਵਾਨ ਦੀ ਜੇਬ ਵਿੱਚੋਂ ਨਿੱਕਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਹੜੀ ਕਿ ਉਨ੍ਹਾਂ ਵੱਲੋਂ ਨਸ਼ੀਲੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਅੱਗੇ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਹੈ ਤਾਂ ਫੜਿਆ ਗਿਆ ਨੌਜਵਾਨ ਉਨ੍ਹਾਂ ਦੇ ਤਰਲੇ ਕਰਦੇ ਹੈ ਕਿ ਉਹ ਅੱਗੇ ਤੋਂ ਨਹੀਂ ਆਵੇਗਾ।

- Advertisement -

ਇੱਧਰ ਜਦੋਂ ਇਸ ਸਬੰਧੀ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment