ਸ਼ਰਾਬ ਪੀ ਕੇ ਵਾਹਨ ਚਲਾਉਣਾ ਪੈ ਸਕਦੈ ਮਹਿੰਗਾ

TeamGlobalPunjab
1 Min Read

ਨਵੀਂ ਦਿੱਲੀ : ਆਵਾਜਾਈ ਵਿਭਾਗ ਹਰ ਸਾਲ ਹੋਲੀ ‘ਤੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇ ਕੋਈ ਸ਼ਰਾਬ ਪੀ ਕੇ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਰਕੇ ਜਨਤਕ ਹੋਲੀ ਮਿਲਣ ‘ਤੇ ਰੋਕ ਹੈ। ਇਸ ਤਰ੍ਹਾਂ ਸੜਕ ‘ਤੇ ਹੋਰ ਵੀ ਘੱਟ ਵਾਹਨ ਨਜ਼ਰ ਆਉਣਗੇ ਪਰ ਟ੍ਰੈਫਿਕ ਪੁਲਿਸ ਨੇ ਆਪਣੀ ਪੂਰੀ ਤਿਆਰੀ ਕਰ ਰੱਖੀ ਹੈ।

ਅਧਿਕਾਰੀਆਂ ਮੁਤਾਬਿਕ, ਮੋਟਰ ਵਾਹਨ ਐਕਟ ਦੀ ਧਾਰਾ 185 ਮੁਤਾਬਿਕ ਸ਼ਰਾਬ ਪੀ ਕੇ ਵਾਹਨ ਚਲਾਉਣ ‘ਤੇ 10,000 ਰੁਪਏ ਦਾ ਜ਼ੁਰਮਾਨਾ ਜਾਂ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।

TAGGED: ,
Share this Article
Leave a comment