ਸੂਬੇ ਵਿੱਚ ਧਮਾਕੇ ਵਾਂਗ ਫਟਿਆ ਕੋਰੋਨਾ ਦਾ ਕਹਿਰ, ਗਿਣਤੀ ਪਹੁੰਚੀ 585 ਤਕ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਸੂਬੇ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ । ਅਜ ਵੱਡੇ ਪੱਧਰ ਤੇ ਇਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ । ਦਸਣਯੋਗ ਹੈ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਪਾਜਿਟਿਵ ਕੇਸਾਂ ਦੀ ਗਿਣਤੀ 585 ਹੋ ਗਈ ਹੈ ਅਤੇ 20 ਮੌਤਾਂ ਹੋ ਚੁੱਕੀਆਂ ਹਨ । ਇਨ੍ਹਾਂ ਵਿਚੋਂ ਜੇਕਰ ਅਜ ਸਾਹਮਣੇ ਆਏ ਮਾਮਲਿਆਂ ਦੀ ਗਲ ਕਰੀਏ ਤਾਂ 105 ਮਾਮਲੇ ਅਜ ਸਾਹਮਣੇ ਆਏਹਨ ।

ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਇਹ ਮਾਮਲੇ ਫਤਹਿਗੜ੍ਹ ਸਾਹਿਬ (1) , ਅੰਮ੍ਰਿਤਸਰ (48), ਪਟਿਆਲਾ (1), ਲੁਧਿਆਣਾ (13) ਮੋਗਾ (1), ਫਾਜ਼ਿਲਕਾ (4), ਫਿਰੋਜ਼ਪੁਰ (15), ਮੁਹਾਲੀ 6  ਜਲੰਧਰ ਤੋਂ  16 ਸਾਹਮਣੇ ਆਏ ਹਨ ।

ਆਓ ਜਾਣਦੇ ਹਾਂ ਕੁਲ ਗਿਣਤੀ

  1. ਜਲੰਧਰ -105
  2. ਮੁਹਾਲੀ -92
  3. ਅੰਮ੍ਰਿਤਸਰ -90
  4. ਲੁਧਿਆਣਾ -76
  5. ਪਟਿਆਲਾ -65
  6. ਪਠਾਨਕੋਟ -25
  7. ਨਵਾਂ ਸ਼ਹਿਰ -23
  8. ਫਿਰੋਜ਼ਪੁਰ -17
  9. ਤਰਨਤਾਰਨ -14
  10. ਮਾਨਸਾ -13
  11. ਕਪੂਰਥਲਾ -12
  12. ਹੁਸ਼ਿਆਰਪੁਰ -11
  13. ਫਰੀਦਕੋਟ -6
  14. ਸੰਗਰੂਰ -6
  15. ਮੋਗਾ -6
  16. ਰੋਪੜ-5
  17. ਗੁਰਦਾਸਪੁਰ -4
  18. ਮੁਕਤਸਰ -4
  19. ਫਾਜ਼ਿਲਕਾ -4
  20. ਫਤਹਿਗੜ੍ਹ ਸਾਹਿਬ -3
  21. ਬਰਨਾਲਾ -2
  22. ਬਠਿੰਡਾ -2
  23. ਕੁੱਲ- 585

 

- Advertisement -

Share this Article
Leave a comment