ਨਸ਼ਾ ਕਰਕੇ ਜੰਮੀ ਹੋਈ ਝੀਲ ‘ਤੇ ਗੱਡੀ ਚਲਾਉਣ ਦੇ ਮਾਮਲੇ ‘ਚ ਸਿਮਰਨਜੀਤ ਸਿੰਘ ਗ੍ਰਿਫਤਾਰ

TeamGlobalPunjab
2 Min Read

ਬਰੈਂਪਟਨ : ਕੈਨੇਡਾ ‘ਚ ਸ਼ਹਿਰ ਬਰੈਂਪਟਨ ਵਾਸੀ ਪੰਜਾਬੀ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਸਿਮਰਨਜੀਤ ਸਿੰਘ ਖਿਲਾਫ ਨਸ਼ਾ ਕਰਕੇ ਡਰਾਈਵਿੰਗ ਕਰਨ ਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਬਰੇਮਬ੍ਰਿਜ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਓਨਟਾਰੀਓ ਦੇ ਮਸਕੋਕਾ ਰੀਜਨ ਵਿੱਚ ਸਥਿਤ ਗਰੇਵਹਰਸਟ (Gravenhurst northwest) ਕਸਬੇ ਵਿੱਚ ‘ਗੱਲ ਪਾਰਕ ਝੀਲ’ (Gull Lake Park) ‘ਤੇ ਇੱਕ ਵਿਅਕਤੀ ਗੱਡੀ ਸਮੇਤ ਬਰਫ਼ ਵਿੱਚ ਫਸ ਗਿਆ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਦੇਖਿਆ ਕਿ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਉੱਥੇ ਹੀ ਬਰਫ਼ ਵਿੱਚ ਫਸਿਆ ਹੋਇਆ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਇਹ ਵੀ ਪਤਾ ਚੱਲ ਗਿਆ ਕਿ ਜਿਹੜੀ ਗੱਡੀ ਉਸ ਕੋਲ ਸੀ, ਉਹ ਵੀ ਚੋਰੀ ਦੀ ਹੀ ਸੀ, ਜੋ ਕਿ ਟੋਰਾਂਟੋ ਖੇਤਰ ‘ਚੋਂ ਚੋਰੀ ਹੋਈ ਦੱਸੀ ਜਾ ਰਹੀ ਹੈ।

ਜਿਸ ਤੋਂ ਬਾਅਦ ਪੁਲਿਸ ਨੇ ਸਖਤ ਕਾਰਵਾਈ ਕਰਦਿਆਂ ਤੁਰੰਤ ਉਸ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਬਰੈਂਪਟਨ ਦੇ ਵਾਸੀ 25 ਸਾਲਾ ਸਿਮਰਨਜੀਤ ਸਿੰਘ ਵਜੋਂ ਹੋਈ। ਸਿਮਰਨਜੀਤ `ਤੇ ਨਸ਼ਾ ਕਰਕੇ ਡਰਾਈਵਿੰਗ ਕਰਨ, 5 ਹਜ਼ਾਰ ਡਾਲਰ ਵੱਧ ਦੀ ਅਪਰਾਧਕ ਸੰਪਤੀ ਰੱਖਣ ਅਤੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਉਨਟਾਰੀਓ ਦੇ ਮਸਕੋਕਾ ਰੀਜਨ ਵਿੱਚ ਪੈਂਦੇ ਬਰੇਮਬ੍ਰਿਜ ਕਸਬੇ ਦੀ ਓਨਟਾਰੀਓ ਕੋਰਟ ਵਿੱਚ 29 ਮਾਰਚ ਨੂੰ ਪੇਸ਼ ਕੀਤਾ ਜਾਵੇਗਾ, ਜਿੱਥੇ ਉਹ ਆਪਣੇ ‘ਤੇ ਲੱਗੇ ਦੋਸ਼ਾਂ ਦੇ ਜਵਾਬ ਦੇ ਸਕੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment