ਜ਼ਿੰਦਗੀ ਦੇ 12 ਮਿੰਟ ਘੱਟ ਕਰਦਾ ਹੈ 1 ਕੋਲਡ ਡਰਿੰਕ ਤੇ ਇਹ ਫ਼ੂਡ ਤੁਹਾਡੀ ਜ਼ਿੰਦਗੀ ‘ਚ ਜੋੜੇਗਾ 26 ਮਿੰਟ

TeamGlobalPunjab
2 Min Read

ਨਿਊਜ਼ ਡੈਸਕ : ਤੁਹਾਡੀ ਸਿਹਤ ਤੁਹਾਡੇ ਖਾਣ-ਪੀਣ ਤੇ ਜੀਵਨ ਸ਼ੈਲੀ ‘ਤੇ ਨਿਰਭਰ ਕਰਦੀ ਹੈ। ਮਿਸ਼ਿਗਨ ਯੂਨੀਵਰਸਿਟੀ ਦੀ ਇੱਕ ਨਵੀਂ ਸਟਡੀ ‘ਚ ਸਾਹਮਣੇ ਆਇਆ ਹੈ ਕਿ ਕਿਵੇਂ ਡਾਈਟ ਵਿੱਚ ਬਦਲਾਅ ਕਰਕੇ ਚੰਗੀ ਸਿਹਤ ਅਤੇ ਲੰਬੀ ਉਮਰ ਪਾਈ ਜਾ ਸਕਦੀ ਹੈ। ਇਹ ਸਟਡੀ ਨੇਚਰ ਫੂਡ ਜਰਨਲ ‘ਚ ਛੱਪੀ ਹੈ। ਇਸ ਵਿੱਚ ਕਈ ਅਜਿਹੇ ਫੂਡਸ ਦੱਸੇ ਗਏ ਹਨ ਜੋ ਸਾਡੀ ਉਮਰ ਘੱਟ ਕਰਦੇ ਹਨ, ਉੱਥੇ ਹੀ ਅਜਿਹੇ ਫੂਡਸ ਵੀ ਦੱਸੇ ਗਏ ਹਨ ਜੋ ਸਾਡੀ ਸਿਹਤ ਲਈ ਚੰਗੇ ਹਨ। ਸਟਡੀ ਵਿੱਚ ਅਮਰੀਕਾ ਵਿੱਚ ਖਾਧੇ ਜਾਣ ਵਾਲੇ 5,800 ਤੋਂ ਜ਼ਿਆਦਾ ਫੂਡਸ ਨੂੰ ਹੈਲਥ ਤੇ ਵਾਤਾਵਰਨ ‘ਤੇ ਪੈਣ ਵਾਲੇ ਅਸਰ ਦੇ ਆਧਾਰ ‘ਤੇ ਰੈਂਕਿੰਗ ਦਿੱਤੀ ਗਈ ਹੈ।

ਇਸ ਲਿਸਟ ਵਿੱਚ ਪ੍ਰੋਸੈੱਸਡ ਮੀਟ ਅਤੇ ਸ਼ੂਗਰ ਵਾਲੇ ਡਰਿੰਕਸ ਨੂੰ ਸਿਹਤ ਲਈ ਸਭ ਤੋਂ ਖ਼ਰਾਬ ਦੱਸਿਆ ਗਿਆ ਹੈ। News4SA ਦੀ ਰਿਪੋਰਟ ਦੇ ਮੁਤਾਬਕ, ਜਰਨਲ ‘ਚ ਲਿਖਿਆ ਹੈ ਕਿ ਇੱਕ ਹਾਟ ਡਾਗ ਖਾਣ ਨਾਲ ਤੁਹਾਡੇ ਜੀਵਨ ਦੇ 36 ਸਿਹਤਮੰਦ ਮਿੰਟ ਘੱਟ ਹੋ ਸਕਦੇ ਹਨ, ਪਰ ਜੇਕਰ ਤੁਸੀ ਇੱਕ ਸਰਵਿੰਗ ਨਟਸ ਖਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ 26 ਮਿੰਟ ਦਾ ਵਾਧਾ ਹੁੰਦਾ ਹੈ। ਉੱਥੇ ਹੀ ਸੋਡੇ ਦਾ ਇੱਕ ਕੇਨ ਪੀਣ ਨਾਲ ਜ਼ਿੰਦਗੀ ਦੇ 12 ਮਿੰਟ ਘਟਦੇ ਹਨ, ਇਸ ਤੋਂ ਇਲਾਵਾ ਪੀਨੱਟ ਬਟਰ ਅਤੇ ਜੈਲੀ ਸੈਂਡਵਿਚ ਨਾਲ 33 ਮਿੰਟ ਵੱਧ ਜਾਂਦੇ ਹਨ।

ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅਸੀ ਹਰ ਰੋਜ਼ ਜੋ ਵੀ ਖਾਂਦੇ ਹਾਂ ਉਸ ‘ਚ 10 ਫੀਸਦੀ ਬਦਲਾਅ ਕਰਕੇ ਜੀਵਨ ਵਿੱਚ 48 ਸਿਹਤਮੰਦ ਮਿੰਟ ਜੋੜ ਸਕਦੇ ਹਾਂ। ਸਟਡੀ ਵਿੱਚ ਇਹ ਵੀ ਸਾਹਮਣੇ ਆਇਆ ਕਿ ਸਿਹਤ ਅਤੇ ਵਾਤਾਵਰਣ ਲਈ ਸਭ ਤੋਂ ਨੈਗੇਟਿਵ ਫੂਡਸ ਹਾਈ ਪ੍ਰੋਸੈੱਸਡ ਮੀਟ, ਬੀਫ, ਸ਼ਰਿੰਪ, ਪੋਰਕ, ਲੈਂਬ ਅਤੇ ਗਰੀਨ-ਹਾਉਸ ਵਿੱਚ ਉੱਗੀਆਂ ਸਬਜ਼ੀਆਂ ਹਨ। ਉੱਥੇ ਹੀ ਸਭ ਤੋਂ ਜ਼ਿਆਦਾ ਨਿਊਟਰਿਸ਼ਨ ਦੇਣ ਵਾਲੇ ਫੂਡਸ ਖੇਤਾਂ ‘ਚ ਉੱਗੀਆਂ ਸਬਜ਼ੀਆਂ, ਫਲ, ਮਟਰ – ਦਾਲ, ਨਟਸ ਆਦਿ ਹਨ।

Share this Article
Leave a comment