ਮੇਲੇ ‘ਚ ਝੂਲੇ ਲੈਂਦਿਆ ਰੱਸੀ ਟੁੱਟਣ ਕਾਰਨ ਦੋ ਬੱਚਿਆਂ ਦੀ ਮੌਤ, ਇਕ ਦੀ ਹਾਲਤ ਗੰਭੀਰ

Rajneet Kaur
1 Min Read

ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੁਲਚੀ ਕੇ ‘ਚ ਵੱਡਾ ਹਾਦਸਾ ਵਾਪਰਿਆ ਹੈ।ਮੇਲੇ ‘ਚ ਝੂਲੇ ਲੈਂਦਿਆ ਰੱਸੀ ਟੁੱਟਣ ਕਾਰਨ ਦੋ ਬੱਚਿਆਂ ਦੀ ਮੌਤ ਤੇ ਇਕ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਚਿਆਂ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਈ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਦੁਲਚੀ ਕੇ ‘ਚ ਲੱਗੇ ਮੇਲੇ ਦੌਰਾਨ ਝੂਲਾ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲ਼ੇ ‘ਚ ਟੁੱਟੀ ਹੋਈ ਰੱਸੀ ਫਸ ਗਈ । ਜਿਸ ਨਾਲ ਬੱਚੇ ਝੂਟੇ ਤੋਂ ਹੇਠਾਂ ਡਿੱਗ ਗਏ। ਝੂਲਾ ਰੁਕਣ ਤਕ ਤਿੰਨੋਂ ਬੱਚੇ ਝੂਲੇ ਨਾਲ ਟਕਰਾਉਣ ਕਾਰਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਸ ਕਾਰਨ ਦੋ ਬੱਚਿਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਜ਼ਖ਼ਮੀ ਹੈ। ਦੱਸਿਆ ਜਾ ਰਿਹਾ ਹੈ ਘਟਨਾ ਤੋਂ ਬਾਅਦ ‘ਤੋਂ ਹੀ ਝੂਲੇ ਦਾ ਮਾਲਕ ਮੌਕੇ ‘ਤੋਂ ਫਰਾਰ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment