ਚੋਣ ਹਾਰਨ ਤੋਂ ਬਾਅਦ ਟਰੰਪ ਦੀ ਵੱਡੀ ਕਾਰਵਾਈ, ਬਦਲਿਆ ਡਿਫੈਂਸ ਸੈਕਟਰੀ

TeamGlobalPunjab
1 Min Read

ਵਾਸ਼ਿੰਗਟਨ: ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਭਾਗ ਵਿੱਚ ਵੱਡੀ ਫੇਰਬਦਲ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਚਲਦੇ ਆ ਰਹੇ ਮੱਤਭੇਦ ਤੋਂ ਬਾਅਦ ਟਰੰਪ ਨੇ ਦੇਸ਼ ਦੇ ਡਿਫੈਂਸ ਸੈਕਟਰੀ ਮਾਰਕ ਐਸਪਰ ਨੂੰ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਮਾਰਕ ਦੀ ਜਗ੍ਹਾ ਕ੍ਰਿਸਟੋਫਰ ਮਿਲਰ ਨੂੰ ਡਿਫੈਂਸ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ।

ਟਰੰਪ ਨੇ ਇਸ ਸੰਬੰਧੀ ਟਵੀਟ ਕਰਦੇ ਹੋਏ ਲਿਖਿਆ ਕਿ – “ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕ੍ਰਿਸਟੋਫਰ ਸੀ ਮਿਲਰ ਰਾਸ਼ਟਰੀ ਅੱਤਵਾਦ ਵਿਰੋਧੀ ਕੇਂਦਰ ਦੇ ਡਾਇਰੈਕਟਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਅੰਤਰਿਮ ਡਿਫੈਂਸ ਸੈਕਟਰੀ ਬਣਾਇਆ ਜਾਂਦਾ ਹੈ, ਕ੍ਰਿਸ ਚੰਗਾ ਕੰਮ ਕਰਨਗੇ, ਮਾਰਕ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇਣ ਦੇ ਲਈ ਸ਼ੁਕਰੀਆ।”


ਸੂਤਰਾਂ ਦੀ ਮੰਨੀਏ ਤਾਂ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਐਸਪਰ ਪਹਿਲਾਂ ਤੋਂ ਹੀ ਅਸਤੀਫ਼ਾ ਦੇਣ ਜਾਂ ਫਿਰ ਬਰਖਾਸਤੀ ਝੱਲਣ ਦੇ ਲਈ ਤਿਆਰ ਸਨ।

Share this Article
Leave a comment