ਬਰਸਾਤ ਦੇ ਮੌਸਮ ‘ਚ ਗਿੱਲੇ ਜੁੱਤੇ ਪਾਉਣ ਦੀ ਨਾ ਕਰੋ ਭੁੱਲ; ਇਹ ਗੰਭੀਰ ਬਿਮਾਰੀਆਂ ਕਰ ਸਕਦੀਆਂ ਹਨ ਪਰੇਸ਼ਾਨ

Global Team
2 Min Read

ਨਿਊਜ਼ ਡੈਸਕ : ਮਾਨਸੂਨ ਦੇ ਸੀਜ਼ਨ ਵਿੱਚ ਜੇਕਰ ਦਫਤਰ ਜਾਂਦੇ ਸਮੇ ਤੁਸੀਂ ਗਿੱਲੇ ਜੁੱਤੇ ਪਾ ਕੇ ਹੀ ਦਫ਼ਤਰ ਜਾਂ ਹੋਰ ਥਾਵਾਂ ‘ਤੇ ਜਾਂਦਾ ਹੋ ਤਾਂ ਇਸ ਨਾਲ ਸਰੀਰ ਨੂੰ ਕਾਫੀ ਬਿਮਾਰੀਆਂ ਘੇਰ ਸਕਦੀਆਂ ਹਨ। ਮਾਹਰ ਦੱਸਦੇ ਹਨ ਕਿ ਇਸ ਮੌਸਮ ਵਿੱਚ ਗਿੱਲੇ ਜੁੱਤੇ ਪਾਉਣਾ ਪੈਰਾਂ ਵਿੱਚ ਫੰਗਲ ਅਤੇ ਬੈਕਟੀਰੀਅਲ ਇਨਫੈਕਸ਼ਨ ਦਾ ਮੁੱਖ ਕਾਰਨ ਬਣ ਸਕਦਾ ਹੈ।

ਸਾਡੀ ਚਮੜੀ ‘ਤੇ ਆਮ ਤੌਰ ‘ਤੇ ਕਈ ਤਰ੍ਹਾਂ ਦੇ ਸੂਖਮ ਜੀਵ ਮੌਜੂਦ ਹੁੰਦੇ ਹਨ। ਜਦੋਂ ਪੈਰ ਲੰਮੇ ਸਮੇਂ ਤੱਕ ਗਿੱਲੇ ਰਹਿੰਦੇ ਹਨ, ਤਾਂ ਚਮੜੀ ਦੀ ਬਾਹਰੀ ਸੁਰੱਖਿਆ ਪਰਤ ਕਮਜ਼ੋਰ ਹੋਣ ਲੱਗਦੀ ਹੈ। ਨਮੀ, ਗਰਮ ਵਾਤਾਵਰਨ ਅਤੇ ਆਕਸੀਜਨ ਦੀ ਘਾਟ ਫੰਗਸ ਅਤੇ ਬੈਕਟੀਰੀਆ ਲਈ ਅਨੁਕੂਲ ਹਾਲਾਤ ਪੈਦਾ ਕਰਦੀ ਹੈ। ਇਹੋ ਕਾਰਨ ਹੈ ਕਿ ਮਾਨਸੂਨ ਵਿੱਚ ਪੈਰਾਂ ਦੀਆਂ ਇਨਫੈਕਸ਼ਨਾਂ ਦੇ ਮਾਮਲੇ ਵਧ ਜਾਂਦੇ ਹਨ।

ਗਿੱਲੇ ਜੁੱਤਿਆਂ ਕਾਰਨ ਹੋਣ ਵਾਲੇ ਇਨਫੈਕਸ਼ਨ

ਐਥਲੀਟ ਫੁੱਟ
ਬਾਰਸ਼ਾਂ ਦੇ ਦਿਨਾਂ ਵਿੱਚ ਜਾਂ ਪੈਰਾਂ ਵਿੱਚ ਮੁੜ੍ਹਕੇ (ਪਸੀਨੇ) ਕਾਰਨ ਹੋਣ ਵਾਲਾ ਇਹ ਸਭ ਤੋਂ ਆਮ ਫੰਗਲ ਇਨਫੈਕਸ਼ਨ ਹੁੰਦਾ ਹੈ। ਇਸ ਇਨਫੈਕਸ਼ਨ ਦੀ ਸ਼ੁਰੂਆਤ ਮੁੱਖ ਤੌਰ ‘ਤੇ ਪੈਰਾਂ ਦੀਆਂ ਉਂਗਲਾਂ ਤੋਂ ਹੁੰਦੀ ਹੈ, ਇਸ ਵਿੱਚ ਵਿਅਕਤੀ ਨੂੰ ਜੁੱਤੇ ਉਤਾਰਨ ਤੋਂ ਬਾਅਦ ਖਾਰਸ਼, ਪੈਰਾਂ ਵਿੱਚ ਬਲਣ ਅਤੇ ਉਂਗਲਾਂ ਦੇ ਵਿਚਕਾਰ ਚਿੱਟੀ ਪਰਤ ਬਣਦੀ ਦਿਖਾਈ ਦਿੰਦੀ ਹੈ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਨਫੈਕਸ਼ਨ ਪੂਰੇ ਤਲਵੇ ਅਤੇ ਨਹੁੰਆਂ ਵਿੱਚ ਫੈਲ ਸਕਦੀ ਹੈ।

ਨਾਖੂਨਾਂ ਦੀ ਫੰਗਲ ਲਾਗ
ਗਿੱਲੇ ਜੁੱਤੇ ਪਾਉਣ ਕਰਕੇ ਪੈਰਾਂ ਵਿੱਚ ਲਗਾਤਾਰ ਨਮੀ ਬਣੀ ਰਹਿ ਸਕਦੀ ਹੈ। ਨਮੀ ਕਾਰਨ ਨਹੁੰ ਮੋਟੇ, ਪੀਲੇ ਅਤੇ ਟੁੱਟਣ ਲੱਗਦੇ ਹਨ। ਕਈ ਵਾਰ ਨਹੁੰ ਇੰਨੇ ਕਮਜ਼ੋਰ ਹੋ ਜਾਂਦੇ ਹਨ ਕਿ ਹਲਕੀ ਜਿਹੀ ਚੋਟ ਨਾਲ ਵੀ ਟੁੱਟ ਜਾਂਦੇ ਹਨ। ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਅਜਿਹੇ ਵਿੱਚ ਚੱਲਣ ਵੇਲੇ ਪਰੇਸ਼ਾਨੀ ਹੋ ਸਕਦੀ ਹੈ। ਫਿਲਹਾਲ ਜੇਕਰ ਇਹ ਇਨਫੈਕਸ਼ਨ ਨਹੁੰਆਂ ਦੇ ਅੰਦਰ ਤੱਕ ਚਲੀ ਜਾਵੇ ਤਾਂ ਇਲਾਜ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਇੰਟਰਡਿਜੀਟਲ ਫੰਗਲ ਇਨਫੈਕਸ਼ਨ
ਉਂਗਲਾਂ ਦੇ ਵਿਚਕਾਰ ਲਗਾਤਾਰ ਗਿੱਲਾਪਣ ਰਹਿਣ ਨਾਲ ਚਮੜੀ ਗਲਣ ਲੱਗਦੀ ਹੈ, ਜਿਸ ਨਾਲ ਫੰਗਸ ਤੇਜ਼ੀ ਨਾਲ ਵਧਦੀ ਹੈ। ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ‘ਤੇ ਦਰਦ ਅਤੇ ਚੱਲਣ ਵਿੱਚ ਤਕਲੀਫ਼ ਹੋ ਸਕਦੀ ਹੈ।

Share This Article
Leave a Comment