‘ਕੋਵਿਡ-19 ਬਾਰੇ ਸੰਘੀ ਸਿਹਤ ਮੰਤਰੀ ਪੈਟੀ ਹਜਦੂ ਤੋਂ ‘ਲੈਕਚਰ ਨਹੀਂ’ ਚਾਹੀਦਾ’ : ਪ੍ਰੀਮੀਅਰ ਜੇਸਨ ਕੈਨੀ

TeamGlobalPunjab
2 Min Read

ਐਡਮਿੰਟਨ : ਕੋਵਿਡ ਕੇਅਰ ਦੇ ਮੁੱਦੇ ‘ਤੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜੇਸਨ ਕੈਨੀ ਦਾ ਕਹਿਣਾ ਹੈ ਕਿ ਉਹ ‘ਕੋਵਿਡ-19 ਨੂੰ ਕਿਵੇਂ ਸੰਭਾਲਣਾ ਹੈ’, ਇਸ ਬਾਰੇ ਸੰਘੀ ਸਿਹਤ ਮੰਤਰੀ ਪੈਟੀ ਹਜਦੂ ਤੋਂ ‘ਲੈਕਚਰ ਨਹੀਂ’ ਲੈਣਗੇ।

ਹਜਦੂ ਨੇ ਪਹਿਲਾਂ ਆਪਣੇ ਅਲਬਰਟਾ ਦੇ ਹਮਰੁਤਬਾ ਨੂੰ ਇੱਕ ਪੱਤਰ ਲਿਖਿਆ ਸੀ ਕਿ ਉਹ ਕੈਨੇਡੀਅਨ ਪੀਡੀਆਟ੍ਰਿਕ ਸੁਸਾਇਟੀ ਦੁਆਰਾ ਅਲਬਰਟਾ ਬਾਰੇ ਦਿੱਤੇ ਉਸ ਵਿਚਾਰ ਨਾਲ ਸਹਿਮਤ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਅਲਬਰਟਾ ਵਲੋਂ ਸਾਰੇ ਕੋਵਿਡ-19 ਉਪਾਵਾਂ/ ਬੰਦਿਸ਼ਾਂ ਨੂੰ ਹਟਾਉਣਾ ‘ਬੇਲੋੜਾ ਅਤੇ ਜੋਖਮ ਭਰਪੂਰ ਜੂਆ” ਹੈ।

ਕੇਨੀ ਨੇ ਬੋਡੇਨ ਵਿਖੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, ‘ਅਸੀਂ ਮੰਤਰੀ ਹਜਦੂ ਤੋਂ ਲੈਕਚਰ ਲੈਣ ਨਹੀਂ ਜਾ ਰਹੇ, ਖ਼ਾਸਕਰ ਜਦੋਂ ਇਹ ਜਾਪਦਾ ਹੈ ਕਿ ਉਹ ਅਤੇ ਉਸਦਾ ਬੌਸ (ਪ੍ਰਧਾਨ ਮੰਤਰੀ) ਜਸਟਿਨ ਟਰੂਡੋ ਸੰਘੀ ਚੋਣ ਮੁਹਿੰਮ ਲਈ ਨਰਕ ਹਨ।’

ਕੇਨੀ ਨੇ ਸਵਾਲ ਕੀਤਾ ਕਿ ਜੇਕਰ ਉਹ ਸੱਚਮੁੱਚ ਕੋਵਿਡ ਬਾਰੇ ਚਿੰਤਤ ਹਨ, ਤਾਂ ਉਹ ਚੋਣ ਮੁਹਿੰਮ ਦੇ ਸੰਕੇਤ ਲਗਾਉਣ ਲਈ ਕਿਉਂ ਤਿਆਰ ਹੋ ਰਹੀ ਹੈ?”

- Advertisement -

ਕੇਨੀ ਨੇ ਹਜਦੂ ਦੇ ਪੱਤਰ ਨੂੰ ਰਾਜਨੀਤਿਕ ਚਾਲ ਦੱਸਿਆ ਅਤੇ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਦੇ ਕੋਵਿਡ-19 ਨਾਲ ਨਜਿੱਠਣ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਨੂੰ ਅਲਬਰਟਾ ਦੇ ਚੋਟੀ ਦੇ ਡਾਕਟਰ ਦੀ ਸਲਾਹ ਦਾ ਆਦਰ ਕਰਨਾ ਚਾਹੀਦਾ ਹੈ, ਜਿਵੇਂ ਉਸਦੀ ਸਰਕਾਰ ਕਰਦੀ ਹੈ।

Share this Article
Leave a comment