ਈਦ ਉਲ-ਫ਼ਿਤਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ

TeamGlobalPunjab
1 Min Read

ਚੰਡੀਗੜ੍ਹ: ਈਦ-ਉਲ-ਫਿਤਰ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਭਕਾਮਨਾਵਾਂ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਮੁਖ ਮੰਤਰੀ ਨੇ ਮਲੇਰਕੋਟਲਾ ਨੂੰ 23 ਵਾਂ ਜ਼ਿਲ੍ਹਾ ਐਲਾਨ ਦਿੱਤਾ ਹੈ ਤੇ ਇਸਦੇ ਨਾਲ ਹੀ ਉਨ੍ਹਾਂ ਨੇ ਨਵਾਂ ਡੀ.ਸੀ ਨਿਯੁਕਤ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਦੱਸ ਦਈਏ ਪਹਿਲਾਂ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਆਉਂਦਾ ਸੀ।

ਇਸ ਤੋਂ ਇਲਾਵਾ ਮਲੇਰਕੋਟਲਾ ਵਾਸੀਆਂ ਲਈ ਐਲਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੇ 500 ਕਰੋੜ ਦੀ ਲਾਗਤ ਨਾਲ ਮੈਡੀਕਲ ਕਾਲਜ ਬਣਾਇਆ ਜਾਏਗਾ, ਜੋ ਕਿ ਸ਼ੇਰ ਮੁਹੰਮਦ ਖਾਨ ਦੇ ਨਾਂਅ ‘ਤੇ ਹੋਏਗਾ।

ਇਸਦੇ ਨਾਲ ਹੀ ਲੜਕੀਆਂ ਲਈ 12 ਕਰੋੜ ਦੀ ਲਾਗਤ ਨਾਲ ਕਾਲਜ ਬਣਾਇਆ ਜਾਵੇਗਾ। ਇੱਕ ਬੱਸ ਸਟੈਂਡ, ਇੱਕ ਔਰਤਾਂ ਲਈ ਥਾਣਾ ਜਿਸ ਨੂੰ ਸਿਰਫ਼ ਅੋਰਤਾਂ ਹੀ ਚਲਾਉਣਗੀਆਂ।

Share this Article
Leave a comment