ਆਮ ਆਦਮੀ ਪਾਰਟੀ ਨੇ ਥਾਪੇ 9 ਹੋਰ ਹਲਕਾ ਇੰਚਾਰਜ

TeamGlobalPunjab
1 Min Read

ਚੰਡੀਗੜ੍ਹ : ਆਉਂਦੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਆਪਣੇ ਜੱਥੇਬੰਦਕ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ‘ਆਪ’ ਨੇ ਪੰਜਾਬ ਵਿਚ 9 ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ।

ਇਸ ਸਬੰਧ ਵਿਚ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਅਨੁਸਾਰ ਥਾਪੇ ਗਏ 9 ਹਲਕਾ ਇੰਚਾਰਜ ਹਨ ;

  • ਜ਼ਿਲ੍ਹਾ ਮੁਕਤਸਰ ਦੇ ਲੰਬੀ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ
  • ਸ਼ਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ
  • ਰਾਮਪੁਰਾ ਫ਼ੂਲ ਤੋਂ ਬਲਕਾਰ ਸਿੰਘ ਸਿੱਧੂ
  • ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਭੋਲਾ ਗਰੇਵਾਲ
  • ਲੁਧਿਆਣਾ ਉੱਤਰੀ ਤੋਂ ਮਦਨ ਲਾਲ ਬੱਗਾ
  • ਧਰਮਕੋਟ ਤੋਂ ਦਵਿੰਦਰ ਸਿੰਘ ਲਾਡੀ ਢੋਸ
  • ਸੁਲਤਾਨਪੁਰ ਲੋਧੀ ਤੋਂ ਸੱਜਣ ਸਿੰਘ ਚੀਮਾ
  • ਸਰਦੂਲਗੜ੍ਹ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ
  • ਫ਼ਾਜ਼ਿਲਕਾ ਤੋਂ ਸਮਰਬੀਰ ਸਿੱਧੂ ।

ਗੁਰਮੀਤ ਸਿੰਘ ਖੁੱਡੀਆਂ ਨੂੰ ਹਲਕਾ ਇੰਚਾਰਜ ਲਾਉਣ ਨਾਲ ਲੰਬੀ ਹਲਕੇ ਦਾ ਪੂਰਾ ਸਿਆਸੀ ਦ੍ਰਿਸ਼ ਬਦਲ ਗਿਆ ਹੈ। ਦੱਸਣਯੋਗ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਹਾਲ ਹੀ ਵਿੱਚ ਕਾਂਗਰਸ ਪਾਰਟੀ ਛੱਡ ਕੇ ‘ਆਪ’ ਵਿਚ ਸ਼ਾਮਿਲ ਹੋਏ ਸਨ।

ਬਲਕਾਰ ਸਿੱਧੂ ਨੂੰ ਰਾਮਪੁਰਾ ਫੂਲ ਦਾ ਇੰਚਾਰਜ ਥਾਪਿਆ ਗਿਆ ਹੈ।

- Advertisement -

Share this Article
Leave a comment