ਐਰਿਕ ਗਾਰਸੇਟੀ ਭਾਰਤ ‘ਚ ਅਮਰੀਕਾ ਦੇ ਨਵੇਂ ਰਾਜਦੂਤ ਨਿਯੁਕਤ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਲਈ ਆਪਣਾ ਰਾਜਦੂਤ ਚੁਣ ਲਿਆ ਹੈ। ਸੀਨੇਟ ਦੀ ਵਿਦੇਸ਼ ਸਬੰਧ ਕਮੇਟੀ ਨੇ ਬੁੱਧਵਾਰ ਨੂੰ 13-8 ਦੇ ਵੋਟ ਨਾਲ ਏਰਿਕ ਗਾਰਸੇਟੀ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਐਰਿਕ ਗਾਰਸੇਟੀ ਲਾਸ ਏਂਜਲਸ ਦੇ ਸਾਬਕਾ ਮੇਅਰ ਹਨ।

ਦਸ ਦਈਏ ਕਿ ਭਾਰਤ ਵਿੱਚ ਅਮਰੀਕੀ ਰਾਜਦੂਤ ਦਾ ਅਹੁਦਾ ਦੋ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖਾਲੀ ਪਿਆ ਸੀ। ਇੰਨੇ ਲੰਬੇ ਸਮੇਂ ਤੱਕ ਕਿਸੇ ਵੀ ਰਾਜਦੂਤ ਦੀ ਗੈਰਹਾਜ਼ਰੀ ਨੂੰ ਮਾਹਿਰਾਂ ਵੱਲੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਖਟਾਸ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਜੁਲਾਈ 2021 ਵਿੱਚ, ਰਾਸ਼ਟਰਪਤੀ ਬਾਇਡਨ ਨੇ ਗਾਰਸੇਟੀ ਨੂੰ ਇਸ ਵੱਕਾਰੀ ਡਿਪਲੋਮੈਟਿਕ ਅਹੁਦੇ ਲਈ ਨਾਮਜ਼ਦ ਕੀਤਾ ਸੀ।

ਨਾਮਜ਼ਦਗੀ ਹੁਣ ਅੰਤਿਮ ਵੋਟ ਲਈ ਸੈਨੇਟ ਦੇ ਫਲੋਰ ‘ਤੇ ਜਾਵੇਗੀ। ਹਾਲਾਂਕਿ, ਗਾਰਸੇਟੀ ਉੱਤੇ ਇੱਕ ਸਾਬਕਾ ਸੀਨੀਅਰ ਸਲਾਹਕਾਰ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ ਜਦੋਂ ਉਹ ਮੇਅਰ ਸੀ। ਕੁਝ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਅਸਫਲ ਰਹੇ ਸੀ। ਦੋ ਰਿਪਬਲਿਕਨ ਸੰਸਦ ਮੈਂਬਰ ਟੌਡ ਯੰਗ ਅਤੇ ਬਿਲ ਹੈਗਰਟੀ ਨਾਮਜ਼ਦਗੀ ਪਾਸ ਕਰਨ ਲਈ ਡੈਮੋਕਰੇਟਿਕ ਸੰਸਦ ਮੈਂਬਰਾਂ ਨਾਲ ਸ਼ਾਮਲ ਹੋਏ। ਸੈਨੇਟਰ ਟੌਡ ਯੰਗ ਨੇ ਰਾਸ਼ਟਰੀ ਸੁਰੱਖਿਆ ਹਿੱਤਾਂ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਚੀਨ ਨੂੰ ਸੰਤੁਲਿਤ ਕਰਨ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ ਨਾਮਜ਼ਦਗੀ ਦੇ ਪੱਖ ਵਿੱਚ ਵੋਟ ਦਿੱਤੀ। ਯੰਗ ਨੇ ਗਾਰਸੇਟੀ ਦੇ ਹੱਕ ਵਿੱਚ ਵੋਟ ਪਾਉਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ। ਉਨ੍ਹਾਂ ਕਿਹਾ, “ਚੀਨ ਨੂੰ ਸੰਤੁਲਿਤ ਕਰਨ, ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਨਾਲ ਕੰਮ ਕਰਨ ਲਈ ਤੁਰੰਤ ਭਾਰਤ ਵਿੱਚ ਰਾਜਦੂਤ ਰੱਖਣਾ ਸਾਡੇ ਰਾਸ਼ਟਰੀ ਸੁਰੱਖਿਆ ਹਿੱਤ ਵਿੱਚ ਹੈ।” ਗਾਰਸੇਟੀ ਵਿੱਚ ਉੱਤਮ ਯੋਗਤਾ ਹੈ ਅਤੇ ਸਫਲ ਹੋਣ ਦੇ ਹੁਨਰ ਹਨ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment