ਪਾਕਿਸ‍ਤਾਨ ਨੇ ਟਰਾਂਸਜੈਂਡਰ ਭਾਈਚਾਰੇ ਲਈ ਹੈਲਥ ਕਾਰਡ ਯੋਜਨਾ ਕੀਤੀ ਲਾਂਚ

TeamGlobalPunjab
1 Min Read

ਇਸ‍ਲਾਮਾਬਾਦ: ਪਾਕਿਸ‍ਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਮੁਲ‍ਕ ਵਿੱਚ ਰਹਿਣ ਵਾਲੇ ਟਰਾਂਸਜੈਂਡਰ ਲੋਕਾਂ ਲਈ ਹੈਲਥ ਕਾਰਡ ਯੋਜਨਾ ਲਾਂਚ ਕੀਤੀ ਹੈ। ਇਮਰਾਨ ਖਾਨ ਨੇ ਸੋਮਵਾਰ ਨੂੰ ਇਸ‍ਲਾਮਾਬਾਦ ਵਿੱਚ ਇਸ ਯੋਜਨਾ ਦੀ ਲਾਂਚਿੰਗ ਮੌਕੇ ਟਰਾਂਸਜਂਡਰਾਂ ਨੂੰ ਸਿਹਤ ਬੀਮਾ ਉਪਲੱਬਧ ਕਰਵਾਉਣ ਦੇ ਵਿਚਾਰ ਲਈ ਸਰਕਾਰੀ ਸਿਹਤ ਵਿਭਾਗ ਨੂੰ ਸ਼ਾਬਾਸ਼ੀ ਦਿੱਤੀ।

ਪਾਕਿਸ‍ਤਾਨੀ ਅਖਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ , ਇਮਰਾਨ ਖਾਨ ਨੇ ਇਸ ਮੌਕੇ ‘ਤੇ ਇਕੱਠੇ ਹੋਏ ਟਰਾਂਸਜੈਂਡਰ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ ਨਾਲ ਹੀ ਟਰਾਂਸਜੈਂਡਰਾਂ ਦੇ ਖਿਲਾਫ ਨਕਾਰਾਤਮਕ ਨਜ਼ਰੀਏ ਨੂੰ ਖਤ‍ਮ ਕਰਨ ਦਾ ਕੰਮ ਕਰੇਗੀ। ਦੱਸ ਦਈਏ ਕਿ ਪਾਕਿਸਤਾਨ ਨੇ ਆਧਿਕਾਰਿਕ ਤੌਰ ‘ਤੇ ਸਾਲ 2009 ਤੋਂ ਬਾਅਦ ਤੀਜੇ ਜੈਂਡਰ ਦੇ ਤੌਰ ‘ਤੇ ਟਰਾਂਸਜੈਂਡਰਾਂ ਨੂੰ ਮਾਨਤਾ ਦਿੱਤੀ ਹੈ।

ਸਾਲ 2017 ਦੀ ਜਨਗਣਨਾ ਅਨੁਸਾਰ, ਪਾਕਿਸਤਾਨ ਵਿੱਚ 10,418 ਟਰਾਂਸਜੈਂਡਰ ਹਨ। ਇਕੱਲੇ ਪੰਜਾਬ ਸੂਬੇ ਵਿੱਚ ਹੀ ਦੇਸ਼ ਦੀ 64.4 ਫੀਸਦ ਟਰਾਂਸਜੈਂਡਰ ਆਬਾਦੀ ਰਹਿੰਦੀ ਹੈ। ਪਾਕਿਸ‍ਤਾਨ ਵਿੱਚ ਟਰਾਂਸਜੈਂਡਰਾਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਸਿੰਧ ਵਿੱਚ ਹੈ।

Share this Article
Leave a comment