ਇੱਕ ਅਜਿਹਾ ਇਨਸਾਨ ਜੋ ਰੇਲ ਗੱਡੀ ਨਾਲੋਂ ਵੀ ਤੇਜੀ ਨਾਲ ਪਹੁੰਚ ਜਾਂਦੈ ਮੁਕਾਮ ‘ਤੇ !

TeamGlobalPunjab
2 Min Read

ਬੀਜਿੰਗ : ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਕੰਮ-ਕਾਜ ‘ਤੇ ਜਾਣ ਲਈ ਜਿਆਦਾਤਰ ਲੋਕ ਵਾਹਨਾਂ ਦਾ ਇਸਤਿਮਾਲ ਕਰਦੇ ਹਨ, ਪਰ ਚੀਨ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜਿਹੜਾ ਹਰ ਦਿਨ ਰੋਜ਼-ਯਾਂਗਟਜ ਨਾਮ ਦੀ ਨਦੀ ਰਾਹੀਂ ਤੈਰ ਕੇ ਆਪਣੇ ਦਫ਼ਤਰ ਜਾਂਦਾ ਹੈ। ਜਾਣਕਾਰੀ ਮੁਤਾਬਕ ਵੁਹਾਨ ਦੇ ਰਹਿਣ ਵਾਲੇ 53 ਸਾਲਾ ਜ਼ੂ ਬੇਵੂ ਹਰ ਦਿਨ ਟ੍ਰੈਫਿਕ ਦੀ ਸਮੱਸਿਆ ਤੋਂ ਬਚਣ ਲਈ ਪਿਛਲੇ 11 ਸਾਲ ਤੋਂ ਇਸ ਤਰ੍ਹਾਂ ਨਦੀ ਰਾਹੀਂ 2.2 ਕਿੱਲੋਮੀਟਰ ਤੱਕ ਤੈਰ ਕੇ ਦਫਤਰ ਜਾਂਦੇ ਹਨ ਅਤੇ ਇਸ ਲਈ ਉਸ ਨੂੰ 30 ਮਿੰਟ ਦਾ ਸਮਾਂ ਲਗਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਆਪਣੇ ਦਫਤਰ ਬੇਵੂ ਨੇ ਰੇਲ ਜਰੀਏ ਜਾਣਾ ਹੋਵੇ ਤਾਂ ਇਸ ਲਈ ਉਸ ਨੂੰ 1 ਘੰਟੇ ਦਾ ਸਮਾਂ ਲਗਦਾ ਹੈ।

ਇੱਕ ਖ਼ਬਰ ਮੁਤਾਬਕ ਜ਼ੂ ਹੇਨਯਾਂਗ ਜਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਵੁਚਾਂਗ ਦੀ ਇੱਕ ਫੂਡ ਮਾਰਕਿਟ ‘ਚ ਬਤੌਰ ਮੈਨੇਜਰ ਕੰਮ ਕਰਦਾ ਹੈ। ਜ਼ੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿਰਫ ਸਮਾਂ ਬਚਾਉਣ ਲਈ ਹੀ ਨਹੀਂ, ਬਲਕਿ ਆਪਣੀ ਸਿਹਤ ਠੀਕ ਰੱਖਣ ਲਈ ਵੀ ਰੋਜਾਨਾ ਤੈਰ ਕੇ ਆਪਣੇ ਦਫਤਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰ ਦਿਨ ਸਵੇਰ 7 ਵਜੇ ਨਦੀ ਕਿਨਾਰੇ ਪਹੁੰਚਦੇ ਹਨ ਤੇ ਆਪਣੇ ਕੱਪੜੇ ਅਤੇ ਹੋਰ ਸਮਾਨ ਇੱਕ ਵਾਟਰਪਰੂਫ ਬੈਗ ‘ਚ ਪਾ ਕੇ ਨਦੀ ‘ਚ ਤੈਰਦੇ ਹਨ। ਜ਼ੂ ਨੇ ਦੱਸਿਆ ਕਿ ਸਾਲ 1999 ‘ਚ ਉਸ ਦਾ ਭਾਰ 100 ਕਿੱਲੋਗ੍ਰਾਮ ਸੀ ਅਤੇ ਉਨ੍ਹਾਂ ਨੂੰ ਟਾਇਪ-2 ਸ਼ੂਗਰ ਬਿਮਾਰੀ ਸੀ, ਪਰ ਹੁਣ ਸਾਲ 2008 ਤੋਂ ਉਹ ਤੈਰ ਕੇ ਦਫਤਰ ਜਾਣ ਲੱਗੇ ਹਨ ਤਾਂ ਉਨ੍ਹਾਂ ਦੀ ਸਿਹਤ ਬਿਲਕੁਲ ਸਹੀ ਹੋ ਗਈ ਹੈ ਅਤੇ ਕਿਸੇ ਤਰ੍ਹਾਂ ਦੀ ਬਿਮਾਰੀ ਵੀ ਨਹੀਂ ਰਹੀ।

 

Share this Article
Leave a comment