ਰੀਓ ਡੀ ਜਨੇਰੋ: ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੋ ‘ਚ ਮਿਲਟਰੀ ਪੁਲਿਸ ਦੇ ਅਧਿਕਾਰੀਆਂ ਨੂੰ ਐਤਵਾਰ ਇੱਕ ਵਾਹਨ ਦੇ ਅੰਦਰ ਸੱਤ ਬੰਦਿਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਵਾਹਨ ਅੱਗ ਬੁਝਾਉ ਵਿਭਾਗ ਦੇ ਬਾਹਰ ਖੜ੍ਹਾ ਸੀ। ਰਿਪੋਰਟਾਂ ਮੁਤਾਬਿਕ ਅਧਿਕਾਰੀਆਂ ਵੱਲੋਂ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਘਟਨਾ ਦਾ ਸਬੰਧ ਖੇਤਰ ਵਿਚ ਨਸ਼ਾ ਤਸਕਰੀ ਨਾਲ ਹੈ।
ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਹਾਲੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ ਹੈ। ਇਸ ਦੌਰਾਨ ਛੇ ਹਥਿਆਰ ਅਤੇ ਦੋ ਗ੍ਰਨੇਡ ਵੀ ਬਰਾਮਦ ਕੀਤੇ ਗਏ ਦੱਸੇ ਜਾ ਰਹੇ ਹਨ।
ਬ੍ਰਾਜ਼ੀਲ ਦੱਖਣ ਅਮਰੀਕਾ ਦਾ ਇੱਕ ਅਹਿਮ ਦੇਸ਼ ਹੈ 24 ਜਨਵਰੀ 1964 ਨੂੰ ਇਸ ਦਾ ਨਵਾਂ ਸੰਵੀਧਾਨ ਬਣਿਆ ਤੇ ਇਸ ਦੀ ਮੁੱਖ ਭਾਸ਼ਾ ਪੁਰਤਗਾਲੀ ਹੈ। ਬ੍ਰਾਜ਼ੀਲ ਲੈਟਿਕ ਅਮਰੀਕਾ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ।