ਡੋਨਾਲਡ ਟਰੰਪ ਨੇ ਦੋ ਸਾਲ ਬਾਅਦ FB ਅਤੇ YouTube ‘ਤੇ ਕੀਤੀ ਵਾਪਸੀ, ਪਹਿਲੀ ਪੋਸਟ ‘ਚ ਲਿਖਿਆ ਇਹ

Rajneet Kaur
2 Min Read

ਨਿਊਜ਼ ਡੈਸਕ: ਸੰਯੁਕਤ ਰਾਜ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪਾਬੰਦੀ ਲੱਗਣ ਤੋਂ ਬਾਅਦ ਫੇਸਬੁੱਕ ਅਤੇ ਯੂਟਿਊਬ ‘ਤੇ ਦੁਬਾਰਾ ਵਾਪਸੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, 76 ਸਾਲਾ ਰਿਪਬਲਿਕਨ ਨੇਤਾ ਦੋ ਸਾਲਾਂ ਤੋਂ ਆਪਣੇ 34 ਮਿਲੀਅਨ ਫੇਸਬੁੱਕ ਫਾਲੋਅਰਜ਼ ਅਤੇ 2.6 ਮਿਲੀਅਨ ਯੂਟਿਊਬ ‘ਚ ਕੁਝ ਵੀ ਪੋਸਟ ਨਹੀਂ ਕਰ ਸਕਦੇ ਸਨ। ਸਾਬਕਾ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ 6 ਜਨਵਰੀ 2021 ਨੂੰ ਅਮਰੀਕਾ ਦੀ ਕੈਪੀਟਲ ਹਿੱਲ (ਸੰਸਦ) ‘ਤੇ ਹਮਲੇ ਤੋਂ ਬਾਅਦ ਲਗਾਈ ਗਈ ਸੀ।

ਟਰੰਪ ਨੇ 12 ਸੈਕਿੰਡ ਦੀ ਵੀਡੀਓ ਦੇ ਨਾਲ ਫੇਸਬੁੱਕ ਅਤੇ ਯੂਟਿਊਬ ‘ਤੇ ਲਿਖਿਆ  “ਮੈਂ ਵਾਪਸ ਆ ਗਿਆ ਹਾਂ,।  ” ਟਰੰਪ ਨੇ ਵੀਡੀਓ ‘ਚ 2024 ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਚੋਣ ਮੁਹਿੰਮ ਵੀ ਸ਼ਾਮਲ ਕੀਤੀ ਹੈ। ਉਨ੍ਹਾਂ ਨੇ ਵੀਡੀਓ ਵਿੱਚ ਆਪਣਾ ਮਸ਼ਹੂਰ ਨਾਅਰਾ ‘ਮੇਕ ਅਮਰੀਕਾ ਗ੍ਰੇਟ ਅਗੇਨ’ਵੀ ਸ਼ਾਮਿਲ ਕੀਤਾ ਹੈ ਜੋ ਕਿ ਉਨ੍ਹਾਂ ਦੀ ਆਖਰੀ ਸਫਲ ਰਾਸ਼ਟਰਪਤੀ ਮੁਹਿੰਮ ਦੌਰਾਨ ਪ੍ਰਸਿੱਧ ਹੋਇਆ ਸੀ।

ਮੇਟਾ (META) ਨੇ 25 ਜਨਵਰੀ, 2023 ਨੂੰ ਹੀ ਐਲਾਨ ਕੀਤਾ ਸੀ ਕਿ ਉਹ ਟਰੰਪ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਬਹਾਲ ਕਰੇਗੀ। ਦੱਸ ਦੇਈਏ ਕਿ ਮੈਟਾ ਉਹ ਕੰਪਨੀ ਹੈ ਜੋ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਆਪਰੇਟ ਕਰਦੀ ਹੈ। ਕੰਪਨੀ ਨੇ ਕਿਹਾ ਕਿ ਲੋਕਾਂ ਨੂੰ ਸਿਆਸਤਦਾਨਾਂ ਨੂੰ ਸੁਣਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੇਟਾ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਟਰੰਪ ਨੇ ਅੱਗੇ ਤੋਂ ਕਿਸੇ ਨਿਯਮ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਖਿਲਾਫ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment