ਚੋਣ ਕਮਿਸ਼ਨ ਦਾ ਵੱਡਾ ਕਾਰਨਾਮਾ : ਵੋਟਰ ਆਈਡੀ ਕਾਰਡ ‘ਤੇ ਵੋਟਰ ਦੀ ਫੋਟੋ ਦੀ ਥਾਂ ਲਗਾਈ ਕੁੱਤੇ ਦੀ ਫੋਟੋ

TeamGlobalPunjab
2 Min Read

ਮੁਰਸ਼ੀਦਾਬਾਦ : ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਦੇ ਪਿੰਡ ਰਾਮਨਗਰ ‘ਚ ਰਹਿਣ ਵਾਲੇ ਸੁਨੀਲ ਕਰਮਾਕਰ ਦੇ ਵੋਟਰ ਆਈਡੀ ਕਾਰਡ ‘ਤੇ ਉਸ ਦੀ ਫੋਟੋ ਦੀ ਜਗ੍ਹਾ ਕੁੱਤੇ ਦੀ ਫੋਟੋ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਣ ਕਮਿਸ਼ਨ ਦੀ ਇਸ ਵੱਡੀ ਲਾਪਰਵਾਹੀ ਕਾਰਨ ਸੁਨੀਲ ਬਹੁਤ ਦੁੱਖੀ ਹੋਇਆ ਹੈ ਤੇ ਉਸ ਨੇ ਇਸ ਖਿਲਾਫ ਸਖਤ ਕਦਮ ਚੁੱਕਣ ਦੀ ਗੱਲ ਕਹੀ ਹੈ।

ਦਰਅਸਲ ਸੁਨੀਲ ਕਰਮਾਕਰ ਨੇ ਆਪਣੇ ਵੋਟਰ ਆਈਡੀ ਕਾਰਡ ‘ਚ ਸੋਧ ਕਰਵਾਉਣ ਲਈ ਅਪਲਾਈ ਕੀਤਾ ਸੀ। ਸੋਧ ਤੋਂ ਬਾਅਦ ਜਦੋਂ ਉਸ ਨੂੰ ਵੋਟਰ ਆਈਡੀ ਕਾਰਡ ਮਿਲਿਆ ਤਾਂ ਉਸ ਉਸ ਦੀ ਫੋਟੋ ਦੀ ਥਾਂ ਕੁੱਤੇ ਦੀ ਫੋਟੋ ਲੱਗੀ ਹੋਈ ਸੀ। ਜਿਸ ਨਾਲ ਉਸ ਦੇ ਸਨਮਾਨ ਨੂੰ ਬਹੁਤ ਠੇਸ ਪਹੁੰਚੀ ਹੈ। ਸੁਨੀਲ ਕਰਮਾਕਰ ਨੇ ਕਿਹਾ ਕਿ ਇਸ ਲਈ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ ਤੇ ਭਾਰਤੀ ਚੋਣ ਕਮਿਸ਼ਨ ‘ਤੇ ਮਾਣਹਾਨੀ ਦਾ ਕੇਸ ਕਰਨਗੇ।

 

ਇਸ ਮਾਮਲੇ ‘ਚ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਹ ਗਲਤੀ ਕਿਸ ਤਰ੍ਹਾਂ ਹੋਈ ਹੈ ਇਸ ਗੱਲ ਦਾ ਅਜੇ ਤੱਕ ਪਤਾ ਨਹੀਂ ਚਲ ਸਕਿਆ ਹੈ। ਉਨ੍ਹਾਂ ਕਿਹਾ ਕਿ ਸੁਨੀਲ ਕਰਮਾਕਰ ਦੇ ਵੋਟਰ ਆਈਡੀ ਕਾਰਡ ‘ਚ ਹੋਈ ਗਲਤੀ ਨੂੰ ਸੁਧਾਰ ਕੇ ਨਵਾਂ ਫੋਟੋ ਵਾਲਾ ਵੋਟਰ ਆਈਡੀ ਕਾਰਡ ਬਣਾਇਆ ਜਾ ਰਿਹਾ ਹੈ।

- Advertisement -

ਇਹ ਮੰਨਿਆ ਜਾ ਰਿਹਾ ਹੈ ਕਿ ਇਹ ਗਲਤੀ ਬੰਗਾਲ ‘ਚ ਰਾਸ਼ਟਰੀ ਨਾਗਰਿਕ ਪੰਜੀਕਰਨ ਨੂੰ ਲੈ ਕੇ ਹੋਈ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, ਮੁਰਸ਼ੀਦਾਬਾਦ ਜ਼ਿਲ੍ਹੇ ਦੇ 22 ਵਿਧਾਨ ਸਭਾ ਹਲਕਿਆਂ ਦੇ 2.50 ਲੱਖ ਤੋਂ ਵੱਧ ਲੋਕਾਂ ਨੇ ਨਵੇਂ ਵੋਟਰ ਕਾਰਡ ਅਤੇ ਮੌਜੂਦਾ ਵੋਟਰ ਕਾਰਡਾਂ ‘ਚ ਗਲਤੀਆਂ ਦੇ ਸੁਧਾਰ ਲਈ ਅਰਜ਼ੀਆਂ ਦਿੱਤੀਆਂ ਸਨ। ਇਸ ਦੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਗਲਤੀ ਨਾ ਹੋ ਸਕੇ।

Share this Article
Leave a comment