ਹਿਮਾਂਸ਼ੀ ਖੁਰਾਨਾ ਦੀ ਕਾਰ ‘ਤੇ ਹੋਇਆ ਹਮਲਾ, ਅਦਾਕਾਰ ਨੇ ਹਮਲਾਵਰ ਨੂੰ ਦਿੱਤਾ ਇਹ ਕਰਾਰਾ ਜਵਾਬ

TeamGlobalPunjab
2 Min Read

ਚੰਡੀਗੜ੍ਹ : ‘ਬਿਗ ਬੌਸ 13’ ‘ਚ ਫੇਮ ਅਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਹਿਮਾਂਸ਼ੀ ਖੁਰਾਣਾ ਦੀ ਕਾਰ ‘ਤੇ ਹਮਲੇ ਦੀ ਖਬਰ ਹੈ। ਹਿਮਾਂਸ਼ੀ ਖੁਰਾਣਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸ਼ਟ ਰਾਹੀਂ ਦਿੱਤੀ ਹੈ। ਇਸ ਖਬਰ ਨਾਲ ਹਿਮਾਂਸ਼ੀ ਦੇ ਪ੍ਰਸੰਸ਼ਕਾਂ ਅਤੇ ਕਰੀਬੀਆਂ ਨੂੰ ਕਾਫੀ ਝਟਕਾ ਲੱਗਿਆ ਹੈ। ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਚੰਡੀਗੜ੍ਹ ਦੇ ਇੱਕ ਪਿੰਡ ਵਿੱਚ ਸ਼ੂਟਿੰਗ ਕਰ ਰਹੀ ਸੀ ਜਿਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਹਿਮਾਂਸ਼ੀ ਨੇ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸ਼ਟ ਰਾਹੀਂ ਕਰਾਰਾ ਜਵਾਬ ਦਿੱਤਾ ਹੈ। ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਖੂਬ ਵਾਇਰਲ ਵੀ ਹੋ ਰਹੀ ਹੈ। ਲੋਕ ਨਾ ਸਿਰਫ ਅਭਿਨੇਤਰੀ ਦੇ ਹੌਂਸਲੇ ਦੀ ਪ੍ਰਸ਼ੰਸਾ ਕਰ ਰਹੇ ਹਨ, ਬਲਕਿ ਇਹ ਵੀ ਮੰਗ ਕਰ ਰਹੇ ਹਨ ਕਿ ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ।

ਹਿਮਾਂਸ਼ੀ ਖੁਰਾਣਾ ਨੇ ਇਸ ਹਮਲੇ ਦੀ ਜਾਣਕਾਰੀ ਸਾਂਝਾ ਕਰਦੇ ਹੋਏ ਲਿਖਿਆ- “ਪਿਛਲੀ ਰਾਤ ਚੰਡੀਗੜ੍ਹ ਦੇ ਕੋਲ ਇੱਕ ਪਿੰਡ ‘ਚ ਸ਼ੂਟਿੰਗ ਦੌਰਾਨ ਕਿਸੀ ਨੇ ਮੇਰੀ ਕਾਰ ਦਾ ਟਾਇਰ ਖ਼ਰਾਬ ਕਰ ਦਿੱਤਾ। ‘ਤੁਸੀਂ ਕੀ ਸੋਚਿਆ? ਤੁਸੀਂ ਮੈਨੂੰ ਪਰੇਸ਼ਾਨ ਕਰੋਗੇ, ਇਹ ਛੋਟੀਆਂ ਛੋਟੀਆਂ ਗੱਲਾਂ ਕਰਕੇ ਤੁਸੀ ਮੈਨੂੰ ਕੰਮ ਤੋਂ ਨਹੀਂ ਰੋਕ ਸਕਦੇ, ਨਾ ਹੀ ਤੁਸੀਂ ਮੈਨੂੰ ਡਰਾ ਸਕਦੇ ਹੋ ।’

- Advertisement -

ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੇ ਗਾਇਕ-ਸੰਗੀਤਕਾਰ ਮਾਰਸ਼ਲ ਸਹਿਗਲ ਨਾਲ ਕੰਮ ਕੀਤਾ ਹੈ। ਦੋਵੇਂ ਇਕ ਮਿਉਜ਼ਿਕ ਵੀਡੀਓ ਵਿਚ ਇਕੱਠੇ ਦਿਖਾਈ ਦੇਣਗੇ। ਦਸ ਦਈਏ ਕਿ ਇਸ ਗਾਣੇ ਦਾ ਟਾਈਟਲ “ਤਮਾਸ਼ਾ” ਰਖਿਆ ਗਿਆ ਹੈ।

Share this Article
Leave a comment