Bigg Boss 13: ਸਿਧਾਰਥ ਸ਼ੁਕਲਾ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

TeamGlobalPunjab
1 Min Read

ਮੁੰਬਈ: ਬਿੱਗ ਬਾਸ ਦੇ ਸਭ ਤੋਂ ਦਮਦਾਰ ਖਿਲਾੜੀਆਂ ‘ਚੋਂ ਇੱਕ , ਸਿਧਾਰਥ ਸ਼ੁਕਲਾ ਦੀ ਸਿਹਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਸਿਹਤ ‘ਚ ਸੁਧਾਰ ਨਹੀਂ ਹੋ ਰਿਹਾ ਸੀ, ਜਿਸ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ।

ਬਿੱਗ ਬਾਸ ਦੇ ਫੈਨ ਪੇਜ ਖਬਰੀ ਦੇ ਮੁਤਾਬਕ, ਸਿਧਾਰਥ ਸ਼ੁਕਲਾ ਨੂੰ ਬਿੱਗ ਬਾਸ ਹਾਊਸ ਵਿੱਚ ਵਾਪਸੀ ਕਰਨ ‘ਚ ਥੋੜ੍ਹਾ ਸਮਾਂ ਲਗ ਸਕਦਾ ਹੈ ਕਿਉਂਕਿ ਉਨ੍ਹਾਂਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਣਾ ਪਿਆ ਹੈ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਸਿਧਾਰਥ ਸ਼ੁਕਲਾ ਸੀਕਰੇਟ ਰੂਮ ‘ਚੋਂ ਘਰ ‘ਤੇ ਨਜ਼ਰ ਰੱਖ ਰਹੇ ਸਨ। ਸਿਧਾਰਥ ਦੇ ਨਾਲ ਪਾਰਸ ਛਾਬੜਾ ਵੀ ਸੀਕਰੇਟ ਰੂਮ ਵਿੱਚ ਬੰਦ ਸਨ ਪਰ ਬਿੱਗ ਬਾਸ ਦੇ ਪ੍ਰੋਮੋ ਦੇ ਮੁਤਾਬਕ ਪਾਰਸ ਛਾਬੜਾ ਦੀ ਐਂਟਰੀ ਅੱਜ ਘਰ ਵਿੱਚ ਹੋ ਜਾਵੇਗੀ।

ਤੇ ਘਰ ਅੰਦਰ ਜਾਂਦੇ ਹੀ ਪਾਰਸ ਘਰ ਵਿੱਚ ਤੂਫਾਨ ਲਿਆਉਣ ਵਾਲੇ ਹਨ ਤੇ ਘਰ ਦੇ ਸਾਰੇ ਮੈਬਰਾਂ ਦੇ ਹੋਸ਼ ਉਡਾਉਣ ਵਾਲੇ ਹਨ। ਸਿਧਾਰਥ ਦਾ ਅੱਜ ਜਨਮਦਿਨ ਵੀ ਹੈ ਤੇ ਜਿੱਥੇ ਇਸ ਮੌਕੇ ਉਨ੍ਹਾਂ ਦੀ ਸਿਹਤ ਖਰਾਬ ਹੈ ਤੇ ਉੱਥੇ ਹੀ ਗੂਗਲ ਟਰੈਂਡ ‘ਤੇ ਉਹ ਇਸ ਸਾਲ ਸਰਚ ਕੀਤੇ ਜਾਣ ਵਾਲੇ ਅਦਾਕਾਰਾਂ ਦੀ ਸੂਚੀ ‘ਚ ਸ਼ਾਮਲ ਹਨ।

Share This Article
Leave a Comment