ਮਹਿਲਾ ਨੇ ਅਜਿਹੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ ਜਿਨ੍ਹਾਂ ਦੇ ਪਿਤਾ ਨਿਕਲੇ ਅਲੱਗ-ਅਲੱਗ, ਇੰਝ ਹੋਇਆ ਖੁਲਾਸਾ

Global Team
1 Min Read

ਚੀਨ ‘ਚ ਇੱਕ ਮਹਿਲਾ ਨੇ ਅਜਿਹੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਦੇ ਪਿਤਾ ਅਲੱਗ-ਅਲੱਗ ਹਨ। ਡੀਐਨਏ ਟੈਸਟ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਮਹਿਲਾ ਨੇ ਆਪਣੇ ਪਤੀ ਨੂੰ ਧੋਖਾ ਦੇ ਕੇ ਕਿਸੇ ਹੋਰ ਨਾਲ ਸਬੰਧ ਬਣਾਏ ਸਨ । ਇਸ ਗੱਲ ਦਾ ਖੁਲਾਸਾ ਹੁੰਦੇ ਹੀ ਡਾਕਟਰ ਹੈਰਾਨ ਹੋ ਗਏ।

ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪਤੀ-ਪਤਨੀ ਆਪਣੇ ਬੱਚਿਆਂ ਦੇ ਨਾਮ ਰਜਿਸਟਰੇਸ਼ਨ ਲਈ ਸ਼ਿਆਮੇਨ ਪੁਲਿਸ ਦੇ ਕੋਲ ਗਏ। ਉੱਥੇ ਉਨ੍ਹਾਂ ਤੋਂ ਦੋਵਾਂ ਬੱਚਿਆਂ ਦੀ ਡੀਐਨਏ ਰਿਪੋਰਟ ਮੰਗੀ ਗਈ। ਡੀਐਨਏ ਟੈਸਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਮਹਿਲਾ ਨੇ ਆਪਣੇ ਪਤੀ ਨੂੰ ਧੋਖਾ ਦੇ ਕੇ ਕਿਸੇ ਹੋਰ ਵਿਅਕਤੀ ਦੇ ਨਾਲ ਸੰਬੰਧ ਬਣਾਏ ਸੀ।

ਪਤੀ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਪਤਨੀ ਤੋਂ ਸਖ਼ਤੀ ਨਾਲ ਪੁੱਛਗਿਛ ਕੀਤੀ, ਜਿਸਦੇ ਬਾਅਦ ਮਹਿਲਾ ਨੇ ਕਿਸੇ ਹੋਰ ਵਿਅਕਤੀ ਦੇ ਨਾਲ ਸੰਬੰਧ ਹੋਣ ਦੀ ਗੱਲ ਨੂੰ ਸਵੀਕਾਰ ਕਰ ਲਿਆ।

Share This Article
Leave a Comment