ਅਮਰੀਕਾ ਤੇ ਭਾਰਤ ਵਿਚਾਲੇ ਰੱਖਿਆ ਸਾਂਝੇਦਾਰੀ ਨੂੰ ਲਾਗੂ ਕਰਨ ‘ਤੇ ਹੋਵੇਗੀ ਚਰਚਾ

TeamGlobalPunjab
1 Min Read

ਵਾਸ਼ਿੰਗਟਨ:- ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਵੱਡੀ ਰੱਖਿਆ ਸਾਂਝੇਦਾਰੀ ਸਬੰਧੀ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਆਸਟਿਨ 19 ਤੋਂ 21 ਮਾਰਚ ਤਕ ਭਾਰਤ ਦੇ ਦੌਰੇ ‘ਤੇ ਰਹਿਣਗੇ।

ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਦੇ ਸਹਾਇਕ ਕਾਰਜਵਾਹਕ ਮੰਤਰੀ ਡੇਵਿਡ ਐੱਫ ਹੇਲਵੀ ਨੇ ਕਿਹਾ ਕਿ ਭਾਰਤ ‘ਚ ਆਸਟਿਨ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦੂਸਰੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਭਾਰਤ ਨਾਲ ਸੂਚਨਾ ਅਦਾਨ-ਪ੍ਰਦਾਨ ਵਧਾਉਣ, ਖੇਤਰੀ ਰੱਖਿਆ ਸਮਝੌਤੇ, ਰੱਖਿਆ ਵਪਾਰ ਤੇ ਨਵੇਂ ਖੇਤਰਾਂ ‘ਚ ਸਹਿਯੋਗ ਸਮੇਤ ਵੱਡੀ ਰੱਖਿਆ ਸਾਂਝੇਦਾਰੀ ਨੂੰ ਲਾਗੂ ਕਰਨ ‘ਤੇ ਚਰਚਾ ਕਰਨਗੇ। ਆਸਟਿਨ ਭਾਰਤ ਦੌਰੇ ਤੋਂ ਪਹਿਲਾਂ ਜਾਪਾਨ ਤੇ ਦੱਖਣੀ ਕੋਰੀਆ ਵੀ ਜਾਣਗੇ।

ਦੱਸ ਦਈਏ ਪਿਛਲੇ ਕੁਝ ਸਾਲਾਂ ਤੋਂ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਬੰਧਾਂ ‘ਚ ਤੇਜ਼ੀ ਆਈ ਹੈ। ਜੂਨ 2016 ‘ਚ ਅਮਰੀਕਾ ਨੂੰ ਭਾਰਤ ਦੇ ਮੁੱਖ ਰੱਖਿਆ ਸਾਂਝੇਦਾਰ ਦਾ ਦਰਜਾ ਦਿੱਤਾ ਸੀ। ਦੋਵਾਂ ਦੇਸ਼ਾਂ ਵਿਚਾਲੇ ਪਿਛਲੇ ਕੁਝ ਸਾਲਾਂ ‘ਚ ਕਈ ਅਹਿਮ ਰੱਖਿਆ ਤੇ ਸੁਰੱਖਿਆ ਸਮਝੌਤਿਆਂ ‘ਤੇ ਦਸਤਖ਼ਤ ਹੋਏ ਹਨ।

TAGGED: ,
Share this Article
Leave a comment