ਕੀ ਜੇਠਾਲਾਲ ਤਾਰਕ ਮਹਿਤਾ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ? ਐਕਟਰ ਨੇ ਚੁੱਪੀ ਤੋੜਦੇ ਹੋਏ ਦੱਸੀ ਸਾਰੀ ਸੱਚਾਈ

TeamGlobalPunjab
2 Min Read

ਨਿਊਜ਼ ਡੈਸਕ: ਟੀਵੀ ਦੇ ਮਸ਼ਹੂਰ ਅਭਿਨੇਤਾ ਦਿਲੀਪ ਜੋਸ਼ੀ  ਕਿਸੇ  ਪਹਿਚਾਣ ਦੇ ਮੋਹਤਾਜ ਨਹੀਂ ਹਨ।  ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਨਾਲ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਪਿਛਲੇ ਇਕ ਦਹਾਕੇ ਤੋਂ ਉਨ੍ਹਾਂ ਦਾ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਸ਼ੋਅ ਵਿੱਚ ਉਨ੍ਹਾਂ ਨੇ  ਜੇਠਾਲਾਲ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਮੇਕਰਸ ਉਦੋਂ ਹੈਰਾਨ ਰਹਿ ਗਏ ਜਦੋਂ ਦਿਲੀਪ ਜੋਸ਼ੀ ਦੀ ਪਤਨੀ ਦਾ ਰੋਲ ਕਰ ਰਹੀ ਦਿਸ਼ਾ ਵਕਾਨੀ ਨੇ ਸ਼ੋਅ ਛੱਡ ਦਿੱਤਾ। ਕਈ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਸੀ ਕਿ ਦਿਸ਼ਾ ਜਲਦ ਹੀ ਸ਼ੋਅ ‘ਚ ਵਾਪਸੀ ਕਰੇਗੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ।

ਹੁਣ ਖਬਰਾਂ ਉੱਡ ਰਹੀਆਂ ਹਨ ਕਿ ਦਲੀਪ ਜੋਸ਼ੀ ਵੀ ਸ਼ੋਅ ਛੱਡਣ ਜਾ ਰਹੇ ਹਨ ਪਰ ਹੁਣ ਦਲੀਪ ਜੋਸ਼ੀ ਨੇ ਇਨ੍ਹਾਂ ਖਬਰਾਂ ‘ਤੇ ਚੁੱਪੀ ਤੋੜਦੇ ਹੋਏ ਦੱਸਿਆ ਕਿ ਸੱਚਾਈ ਕੀ ਹੈ। ਦਿ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਦਿਲੀਪ ਜੋਸ਼ੀ ਨੇ ਦੱਸਿਆ ਕਿ ਉਹ ਸ਼ੋਅ ਨਹੀਂ ਛੱਡ ਰਹੇ ਹਨ। ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਜਦੋਂ ਇਹ ਸ਼ੋਅ ਚੰਗਾ ਚੱਲ ਰਿਹਾ ਹੈ ਤਾਂ ਇਸ ਨੂੰ ਬੇ-ਵਜਾਹ ਕਿਉਂ ਛੱਡਿਆ ਜਾਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਸ਼ੋਅ ਕਾਰਨ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆ ਹੈ ਅਤੇ ਉਹ ਇਸ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ , ਲੋਕ ਸਾਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਇਸ ਨੂੰ ਬਿਨਾਂ ਕਿਸੇ ਕਾਰਨ ਛੱਡ ਸਕਦੇ। ਇਸ ਤਰ੍ਹਾਂ ਦਿਲੀਪ ਜੋਸ਼ੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਤਾਰਕ ਮਹਿਤਾ ਸ਼ੋਅ ‘ਚ ਜੇਠਾਲਾਲ ਦੇ ਕਿਰਦਾਰ ‘ਚ ਨਜ਼ਰ ਆਉਣਗੇ।

https://www.instagram.com/p/CPXqcTGhDfy/?utm_source=ig_embed&ig_rid=009c712c-9ef6-45c0-bd29-861384fa557e

 

- Advertisement -

Share this Article
Leave a comment