ਲੰਡਨ : ਬ੍ਰਿਟੇਨ ਵਿੱਚ ਪੰਜ ਮਹੀਨੇ ਦੀ ਇੱਕ ਲੜਕੀ ਬਹੁਤ ਹੀ ਦੁਰਲੱਭ ਬਿਮਾਰੀ ਕਾਰਨ ਪੱਥਰ ‘ਚ ਤਬਦੀਲ ਹੋ ਰਹੀ ਹੈ।ਇਸ ਬਿਮਾਰੀ ਵਿਚ, ਸਰੀਰ “ਪੱਥਰ” ਵਿਚ ਬਦਲਣਾ ਸ਼ੁਰੂ ਕਰ ਹੋ ਜਾਂਦਾ ਹੈ ਅਤੇ ਜ਼ਿੰਦਗੀ ਵੀ ਘੱਟ ਜਾਂਦੀ ਹੈ। ਜੀਨ ਨਾਲ ਸਬੰਧਤ ਇਸ ਖਤਰਨਾਕ ਬੀਮਾਰੀ ਨੂੰ ਫਿਬਰੋਡੀਸਪਲਾਸੀਆ ਓਸਿਫਿਕੰਸ ਪ੍ਰੋਗ੍ਰੈਸਿਵਾ ਕਿਹਾ ਜਾਂਦਾ ਹੈ।
ਬੱਚੀ ਦਾ ਨਾਂ ਲੇਕਸੀ ਰੋਬਿੰਸ ਹੈ। ਇਹ ਦੁਰਲੱਭ ਬੀਮਾਰੀ 20 ਲੱਖ ‘ਚੋਂ ਕਿਸੇ ਇਕ ਨੂੰ ਹੁੰਦੀ ਹੈ। ਲੇਕਸੀ ਦਾ ਜਨਮ 31 ਜਨਵਰੀ ਨੂੰ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਪਾਇਆ ਕਿ ਬੱਚੇ ਦੀ ਹੱਥਾਂ ਦੇ ਅੰਗੂਠਿਆਂ ‘ਚ ਕੋਈ ਹਰਕਤ ਨਹੀਂ ਹੈ ਅਤੇ ਉਸ ਦੇ ਪੈਰਾਂ ਦੇ ਅੰਗੂਠੇ ਕਾਫੀ ਵੱਡੇ ਹਨ ਜੋ ਆਮ ਗੱਲ ਨਹੀਂ ਹੈ। ਬੱਚੀ ਦੀ ਇਸ ਖਤਰਨਾਕ ਬੀਮਾਰੀ ਦਾ ਪਤਾ ਲਗਾਉਣ ‘ਚ ਡਾਕਟਰਾਂ ਨੂੰ ਵੀ ਕਾਫੀ ਸਮਾਂ ਲੱਗ ਗਿਆ।