ਧਰਮਿੰਦਰ ਦੀ ਵਿਗੜੀ ਸਿਹਤ? ਸਨੀ ਦਿਓਲ ਨੇ ਦੱਸੀ ਅਸਲ ਗੱਲ

Rajneet Kaur
2 Min Read

ਨਿਊਜ਼ ਡੈਸਕ: ਸੰਨੀ ਦਿਓਲ  ਦੇ ਪਿਤਾ ਧਰਮਿੰਦਰ ਸਿੰਘ ਦੀ ਤਬੀਅਤ ਵਿਗੜ ਗਈ ਹੈ।ਉਹ ਇਲਾਜ ਲਈ ਅਮਰੀਕਾ ਗਏ ਹੋਏ ਹਨ।  ਸੰਨੀ ਦਿਓਲ ਵੀ ਆਪਣੇ ਪਿਤਾ ਨਾਲ ਅਮਰੀਕਾ ਲਈ ਰਵਾਨਾ ਹੋ ਗਏ ਹਨ। ਜਿੱਥੇ ਉਹ 15-20 ਦਿਨ ਉਥੇ ਹੀ ਰਹਿਣਗੇ ਤਾਂ ਜੋ ਪਿਤਾ ਧਰਮਿੰਦਰ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ।

ਦਸ ਦਈਏ ਕਿ 11 ਸਤੰਬਰ ਨੂੰ  ਖ਼ਬਰ ਆਈ ਸੀ ਕਿ 87 ਸਾਲਾ ਧਰਮਿੰਦਰ ਵਧਦੀ ਉਮਰ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਸ ਲਈ ਸੰਨੀ ਦਿਓਲ ਆਪਣੇ ਪਿਤਾ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ ਅਤੇ 15-20 ਦਿਨ ਉੱਥੇ ਹੀ ਰਹਿਣਗੇ। ਸੰਨੀ ਦਿਓਲ ਨੇ ਹੁਣ ਸਾਰੀ ਖਬਰ ‘ਤੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਧਰਮਿੰਦਰ ਅਤੇ ਸੰਨੀ ਦਿਓਲ ਅਮਰੀਕਾ ਜ਼ਰੂਰ ਗਏ ਹਨ ਪਰ ਇਲਾਜ ਲਈ ਨਹੀਂ ਸਗੋਂ ਛੁੱਟੀਆਂ ਮਨਾਉਣ ਲਈ ਗਏ ਹਨ। ਸੰਨੀ ਦਿਓਲ ਦੀ ਟੀਮ ਨੇ ਇਹ ਵੀ ਦੱਸਿਆ ਕਿ ਅਦਾਕਾਰ ਤੇ ਉਨ੍ਹਾਂ ਦੇ ਪਿਤਾ 16 ਸਤੰਬਰ ਨੂੰ ਭਾਰਤ ਆਉਣਗੇ।

ਦੱਸ ਦਈਏ ਕਿ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ‘ਗਦਰ 2’ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨਾ ਹੋ ਗਿਆ ਹੈ ਅਤੇ ਹੁਣ ਤੱਕ ਦਰਸ਼ਕ ‘ਗਦਰ 2’ ਨੂੰ ਪਸੰਦ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment