ਨਿਊਜ਼ ਡੈਸਕ: ਹਿੰਦੀ ਸਿਨੇਮਾ ਦੇ ਅਦਾਕਾਰ ਧਰਮਿੰਦਰ ਨੂੰ ਨਿਊ ਜਰਸੀ ਸਟੇਟ ਜਨਰਲ ਅਸੈਂਬਲੀ ਅਤੇ ਅਮਰੀਕਾ ਦੀ ਸੈਨੇਟ ਵੱਲੋਂ ਸੰਯੁਕਤ ਮਤਾ ਪਾਸ ਕਰਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਵਾਜਿਆ ਗਿਆ ਹੈ। ਹਿੰਦੀ ਸਿਨੇਮਾ ਵਿੱਚ ਧਰਮਿੰਦਰ ਦਾ ਅਨਮੋਲ ਯੋਗਦਾਨ ਦੇਖਦੇ ਹੋਏ ਦੋਵਾਂ ਸਦਨਾਂ ਨੇ ਇਹ ਮਤਾ ਪਾਸ ਕੀਤਾ ਹੈ। ਧਰਮਿੰਦਰ ਨੇ ਲਗਭਗ 60 ਸਾਲਾਂ ਦੇ ਕਰੀਅਰ ਵਿਚ 300 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ।
ਰਿਪੋਰਟਾਂ ਅਨੁਸਾਰ ਇਸ ਐਵਾਰਡ ਨੂੰ ਪ੍ਰਾਪਤ ਕਰਨ ਤੇ ਧਰਮਿੰਦਰ ਨੇ ਬਾਲੀਵੁੱਡ ਦਾ ਧੰਨਵਾਦ ਕਰਦਿਆਂ ਕਿਹਾ- ਮੈਂ ਇਸ ਸਨਮਾਨ ਨਾਲ ਬਹੁਤ ਖੁਸ਼ ਹਾਂ। ਧਰਮਿੰਦਰ ਨੂੰ ਇਹ ਪੁਰਸਕਾਰ ਇੱਕ ਆਨ ਲਾਈਨ ਪ੍ਰੋਗਰਾਮ ਰਾਹੀਂ ਦਿੱਤਾ ਗਿਆ।ਇਸ ਪ੍ਰੋਗਰਾਮ ਦਾ ਆਯੋਜਨ ਅਮਰੀਕੀ ਪ੍ਰਕਾਸ਼ਨ ਬਾਲੀਵੁੱਡ ਇਨਸਾਈਡਰ ਦੁਆਰਾ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਧਰਮਿੰਦਰ ਅਜਿਹਾ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕਲਾਕਾਰ ਹੈ। ਸਨਮਾਨਿਤ ਕਰਨ ਲਈ ਧਰਮਿੰਦਰ ਨੂੰ ਬੁਲਾਉਣ ਦੀਆਂ ਯੋਜਨਾਵਾਂ ਸਨ, ਪਰ ਕੋਵਿਡ -19 ਕਰਕੇ ਇਸ ਨੂੰ ਰੱਦ ਕਰਨਾ ਪਿਆ।
ਦੱਸ ਦਈਏ ਧਰਮਿੰਦਰ ਨੂੰ ਸਨਮਾਨਿਤ ਕਰਨ ਦੀ ਪੇਸ਼ਕਸ਼ ਸੀਨੇਟਰ ਮਾਈਕਲ ਡੌਹਰਟੀ ਨੇ ਦਿੱਤੀ ਸੀ। ਡੌਹਰਟੀ ਤੋਂ ਇਲਾਵਾ ਨਿਊਯਾਰਕ ਵਿੱਚ ਭਾਰਤੀ ਕੌਂਸਲਰ ਜਨਰਲ ਰਾਜਦੂਤ ਰਣਧੀਰ ਜੈਸਵਾਲ, ਬਾਲੀਵੁੱਡ ਇਨਸਾਈਡਰ ਦੇ ਪ੍ਰਕਾਸ਼ਕ ਵਰਿੰਦਰ ਭੱਲਾ, ਨਿਊ ਯਾਰਕ ਇੰਡੀਆ ਟਾਈਮਜ਼ ਦੇ ਪਦਮਸ੍ਰੀ ਡਾ. ਸੁਧੀਰ ਪਰੀਖ ਆਦਿ ਇਸ ਪ੍ਰੋਗਰਾਮ ਵਿੱਚ ਸ਼ਮਿਲ ਹੋਏ।
ਇਸ ਤੋਂ ਇਲਾਵਾ ਧਰਮਿੰਦਰ ਹਿੰਦੀ ਸਿਨੇਮਾ ਦੇ ਉਨ੍ਹਾਂ ਅਭਿਨੇਤਾਵਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਰੋਮਾਂਟਿਕ, ਸਮਾਜਿਕ, ਐਕਸ਼ਨ, ਡਰਾਮੇ ਫਿਲਮਾਂ ਵਿਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਧਰਮਿੰਦਰ ਨੇ ਆਪਣੀ ਸ਼ੁਰੂਆਤ 1960 ਵਿਚ ਆਈ ਫਿਲਮ “ਦਿਲ ਭੀ ਤੇਰਾ ਹਮ ਭੀ ਤੇਰਾ” ਤੋਂ ਕੀਤੀ ਸੀ। ਧਰਮਿੰਦਰ ਨੇ ਆਪਣੇ ਸ਼ਾਨਦਾਰ ਕੈਰੀਅਰ ਵਿਚ ਸ਼ੋਲੇ ਸਮੇਤ ਕਈ ਹਿੱਟ ਅਤੇ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ।
- Advertisement -
ਹਾਲ ਹੀ ਵਿੱਚ ਧਰਮਿੰਦਰ ਨੇ ਆਪਣੀ ਹੋਮ ਪ੍ਰੋਡਕਸ਼ਨ ਫਿਲਮ ‘ਆਪ 2’ ਦੀ ਘੋਸ਼ਣਾ ਕੀਤੀ, ਜਿਸਦਾ ਨਿਰਦੇਸ਼ਨ ਅਨਿਲ ਸ਼ਰਮਾ ਕਰ ਰਹੇ ਹਨ। ਇਸ ਫਿਲਮ ਵਿਚ ਧਰਮਿੰਦਰ ਇਕ ਵਾਰ ਫਿਰ ਆਪਣੇ ਦੋਹਾਂ ਬੇਟੀਆਂ ਸੰਨੀ ਅਤੇ ਬੌਬੀ ਦਿਓਲ ਅਤੇ ਪੋਤੇ ਕਰਨ ਦਿਓਲ ਨਾਲ ਪਹਿਲੀ ਵਾਰ ਨਜ਼ਰ ਆਉਣਗੇ।