ਕੈਨੇਡਾ ‘ਚ ਕਾਮਾਗਾਟਾ ਮਾਰੂ ਦੀ ਯਾਦਗਾਰ ਨੂੰ ਮੁੜ ਪਹੁੰਚਾਇਆ ਗਿਆ ਨੁਕਸਾਨ

Prabhjot Kaur
2 Min Read

ਵੈਨਕੂਵਰ: ਕੈਨੇਡਾ ਵਿੱਚ ਕਾਮਾਗਾਟਾ ਮਾਰੂ ਬਿਰਤਾਂਤ ਦੀ ਯਾਦਗਾਰ ਨੂੰ ਮੁੜ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਮੰਦਭਾਗੀ ਘਟਨਾ ਸਵਾ ਸਾਲ ‘ਚ ਦੂਜੀ ਵਾਰ ਵਾਪਰੀ ਹੈ। ਵੈਨਕੂਵਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਨਕੁਵਰ ਪੁਲਿਸ ਨੇ ਕਿਹਾ ਕਿ ਸ਼ੱਕੀਆਂ ਦੀ ਭਾਲ ‘ਚ ਸਮਾਂ ਲੱਗ ਸਕਦਾ ਹੈ ਪਰ ਅਜਿਹੀ ਹਰਕਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੁਲਿਸ ਨੇ ਕਿਹਾ ਕਿ ਉਹ ਸਿਰਫ਼ ਦੋਸ਼ੀਆਂ ਨੂੰ ਕਾਬੂ ਨਹੀਂ ਕਰਨਾ ਚਾਹੁੰਦੇ ਬਲਕਿ ਅਜਿਹੀ ਘਿਨਾਉਣੀ ਹਰਕਤ ਦੇ ਪਿੱਛੇ ਦਾ ਕਾਰਨ ਵੀ ਜਾਣਨਾ ਚਾਹੁੰਦੇ ਹਨ। ਵੈਨਕੂਵਰ ਪਾਰਕ ਬੋਰਡ ਦੇ ਮੁਖੀ ਸਟੂਅਰਟ ਮੈਕਿਨਨ ਨੇ ਕਿਹਾ ਕਿ ਇਸ ਘਟਨਾ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨਾਲ ਕਈ ਨਰਮੀ ਨਹੀਂ ਵਰਤੀ ਜਾ ਸਕਦੀ।

ਇਸ ਤੋਂ ਪਹਿਲਾਂ ਅਗਸਤ 2021 ‘ਚ ਇੱਕ ਸਿਰਫਿਰੇ ਵਿਅਕਤੀ ਨੇ 1914 ਦੀ ਇਤਿਹਾਸਕ ਘਟਨਾ ਨਾਲ ਸਬੰਧਤ ਯਾਦਗਾਰ ‘ਤੇ ਚਿੱਟਾ ਪੇਂਟ ਫੇਰ ਦਿੱਤਾ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 604-717-0613 ‘ਤੇ ਸੰਪਰਕ ਕਰੇ।

ਦੱਸਣਯੋਗ ਹੈ ਕਿ 1914 ‘ਚ ਵਾਪਰੇ ਇਸ ਕਾਂਡ ਨੂੰ ਆਪਣੇ ਪਿੰਡੇ ‘ਤੇ ਹੰਢਾਉਣ ਵਾਲਿਆਂ ਵਿਚੋਂ ਇਕ ਸ਼ਖਸ ਦੇ ਪਤੇ ਰਾਜ ਸਿੰਘ ਤੂਰ ਨੇ ਨਸਲੀ ਹਮਲੇ ਦੀ ਇਸ ਘਟਨਾ ਨੂੰ ਘਿਨਾਉਣੀ ਕਰਾਰ ਦਿੱਤਾ ਹੈ ਜਿਸ ਕਾਰਨ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ। ਰਾਜ ਸਿੰਘ ਤੂਰ ਨੇ ਕਿਹਾ ਕਿ ਕੈਨੇਡਾ ਵਰਗੇ ਮੁਲਕ ‘ਚ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment