Home / Uncategorized / ਲਿੰਗ ਭੇਦਭਾਵ ਮਿਟਾਉਣ ਲਈ ਅਮਰੀਕੀ ਡੈਲਟਾ ਏਅਰਲਾਈਨ ਦੀ ਅਨੋਖੀ ਪਹਿਲ

ਲਿੰਗ ਭੇਦਭਾਵ ਮਿਟਾਉਣ ਲਈ ਅਮਰੀਕੀ ਡੈਲਟਾ ਏਅਰਲਾਈਨ ਦੀ ਅਨੋਖੀ ਪਹਿਲ

ਅਮਰੀਕਾ ਦੀ ਡੈਲਟਾ ਏਅਰਲਾਈਨ ਦੇ ਹਵਾਈ ਜਹਾਜ਼ ਵੈਸੇ ਤਾਂ ਹਰ ਰੋਜ਼ ਸਾਲਟ ਲੇਕ ਸਿਟੀ ਤੋਂ ਹਿਊਸਟਨ ਲਈ ਉਡ਼ਾਣ ਭਰਦੇ ਹਨ ਪਰ ਹਾਲ ਹੀ ਵਿੱਚ ਏਅਰਲਾਈਨ ਦੀ ਇੱਕ ਉਡਾਣ ਥੋੜ੍ਹੀ ਵੱਖਰੀ ਸੀ। ਇਸ ਉਡਾਣ ਵਿੱਚ 120 ਲੜਕੀਆਂ ਸ਼ਾਮਲ ਸਨ, ਉਨ੍ਹਾਂ ਨੂੰ ਹਿਊਸਟਨ ‘ਚ ਨਾਸਾ ਦੇ ਕੇਂਦਰ ਵੀ ਲਜਾਇਆ ਗਿਆ ਤਾਂਕਿ ਉਹ ਵਿਮਾਨ ਉਦਯੋਗ ਦੀ ਕਾਰਜ ਪ੍ਰਣਾਲੀ, ਗਣਿਤ ਅਤੇ ਵਿਗਿਆਨ ਸਬੰਧੀ ਵਿਸ਼ਿਆਂ ਪ੍ਰਤੀ ਆਪਣੀ ਸਮਝ ਤੇ ਰੁਚੀ ਵਧਾ ਸਕਣ। ਅਸਲ ‘ਚ ਡੈਲਟਾ ਏਅਰਲਾਈਨ ਨੇ ਅੰਤਰ ਰਾਸ਼ਟਰੀ ਮਹਿਲਾ ਹਵਾਬਾਜ਼ੀ ਦਿਵਸ ਮੌਕੇ ਲਿੰਗ ਭੇਦਭਾਵ ਖਤਮ ਕਰਨ ਦਾ ਸੁਨੇਹਾ ਦੇਣ ਲਈ ਇਹ ਪਹਿਲ ਕੀਤੀ ਸੀ। ਸੀਐਨਐਨ ਦੀ ਰਿਪੋਰਟ ਅਨੁਸਾਰ ਬਿਤੇ ਹਫਤੇ ਕਰਵਾਈ ਗਈ ਇਸ ਯਾਤਰਾ ਵਿੱਚ ਨਾਸਾ ਦੇ ਜਾਨਸਨ ਸਪੇਸ ਸੈਂਟਰ ਲੈ ਕੇ ਜਾਣ ਲਈ ਡੈਲਟਾ ਏਅਰਲਾਈਨ ਨੇ 12 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਚੁਣਿਆ ਸੀ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪ੍ਰਬੰਧ ਦੇ ਪਿੱਛੇ ਦਾ ਮਕਸਦ ਪੁਰਸ਼ ਪ੍ਰਧਾਨ ਖੇਤਰ ਵਿੱਚ ਔਰਤਾਂ ਨੂੰ ਭਾਗੀਦਾਰੀ ਲਈ ਪ੍ਰੋਤਸਾਹਿਤ ਕਰਨਾ ਸੀ। ਡੈਲਟਾ ਨੇ ਕਿਹਾ ਕਿ ਯਾਤਰਾ ਕਰਨ ਵਾਲੀ ਸਾਇੰਸ ਟੈਕਨੋਲਜੀ ਇੰਜੀਨਿਅਰਿੰਗ ਮੈਥ ਸਕੂਲ ( ਐੱਸਟੀਈਐੱਮ ) ਵੱਲੋਂ ਆਈਆਂ ਲੜਕੀਆਂ ਨੇ ਇਸ ਦੌਰਾਨ ਉਡ਼ਾਣ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਬਰੀਕੀ ਨਾਲ ਸਮਝਿਆ ਤੇ ਜਾਣਿਆ। ਇਸ ਯਾਤਰਾ ਦੇ ਦੌਰਾਨ ਜਹਾਜ਼ ਚਾਲਕ ਦਲ, ਕਰਿਊ ਮੈਂਬਰ, ਰੈਂਪ ਏਜੰਟ, ਗੇਟ ਏਜੰਟ ਤੱਕ ਦੀ ਸਾਰੀ ਜ਼ਿੰਮੇਦਾਰੀਆਂ ਔਰਤਾਂ ਨੇ ਹੀ ਨਿਭਾਈਆਂ। ਵਿਦਿਆਰਥਣਾ ਨੇ ਹਿਊਸਟਨ ‘ਚ ਨਾਸਾ ਦੇ ਹੈੱਡਕੁਆਰਟਰ ਵਿੱਚ ਕੰਟਰੋਲ ਪੈਨਲ ਤੋਂ ਲੈ ਕੇ ਜਾਨਸਨ ਸਪੇਸ ਸੈਂਟਰ ਤੱਕ ਦੀ ਸੈਰ ਕੀਤੀ। ਉੱਥੇ ਹੀ ਡੈਲਟਾ ਏਅਰਲਾਈਨ ਨੇ ਕਿਹਾ ਸੀ ਕਿ ਉਸਦੇ ਪਾਇਲਟਾਂ ‘ਚ ਪੰਜ ਫੀਸਦੀ ਔਰਤਾਂ ਹਨ ਜਿਨ੍ਹਾਂ ‘ਚੋਂ 7.4 ਫੀਸਦੀ ਦੀ ਪਿਛਲੇ ਚਾਰ ਸਾਲਾਂ ਦੌਰਾਨ ਨਿਯੁਕਤੀ ਕੀਤੀ ਗਈ ਹੈ।

Check Also

‘ਜੇਕਰ ਭਾਰਤ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਟੀਕਾਕਰਨ ਤਹਿਤ ਲਿਆਉਣ ’ਚ ਦੇਰੀ ਨਾ ਕੀਤੀ ਹੁੰਦੀ ਤਾਂ ਹਾਲਾਤ ਬਿਹਤਰ ਹੁੰਦੇ’: ਕੈਪਟਨ

ਚੰਡੀਗੜ: ਕੇਂਦਰ ਸਰਕਾਰ ਵੱਲੋਂ ਕੋਵਿਡ ਮਾਮਲਿਆਂ ’ਚ ਵਾਧੇ ਬਾਰੇ ਆਪਣੀ ਸਰਕਾਰ ਦੀ ਕੀਤੀ ਗਈ ਆਲੋਚਨਾ …

Leave a Reply

Your email address will not be published. Required fields are marked *