ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਿਜਿਟਲ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਦਿੱਲੀ ਸਰਕਾਰ ਪਲਾਜ਼ਮਾ ਬੈਂਕ ਬਣਾਉਣ ਜਾ ਰਹੀ ਹੈ, ਜਿਸ ਨਾਲ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੇਲੇ ਪਲਾਜ਼ਮਾ ਥੈਰੇਪੀ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲ ਰਹੀ ਹੈ, ਪਰ ਇਸ ਦੇ ਡੋਨਰ ਮੁਸ਼ਕਲ ਨਾਲ ਮਿਲਦੇ ਹਨ। ਅਜਿਹੇ ਵਿੱਚ ਦਿੱਲੀ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਇਹ ਬੈਂਕ ਪਲਾਜ਼ਮਾ ਦੇ ਜ਼ਰੂਰਤਮੰਦਾਂ ਦੀ ਸਹਾਇਤਾ ਕਰੇਗਾ।
ਕੇਜਰੀਵਾਲ ਨੇ ਦੱਸਿਆ ਕਿ ਪਲਾਜ਼ਮਾ ਬੈਂਕ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਤੇ ਇਹ ਆਈਐਲਬੀਐਸ ਹਸਪਤਾਲ ਵਿੱਚ 2 ਦਿਨ ਅੰਦਰ ਸ਼ੁਰੂ ਹੋ ਜਾਵੇਗਾ। ਸੀਐਮ ਨੇ ਦੱਸਿਆ ਕਿ ਡਾਕਟਰ ਜਾਂ ਹਸਪਤਾਲ ਲਿਖ ਕੇ ਦੇਵੇਗਾ ਕਿ ਇਨ੍ਹਾਂ ਨੂੰ ਪਲਾਜ਼ਮਾ ਦੀ ਜ਼ਰੂਰਤ ਹੈ, ਤਾਂ ਆਈਐਲਬੀਐਸ ਪਲਾਜ਼ਮਾ ਦੇਵੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ, ਲੋਕਨਾਇਕ ਹਸਪਤਾਲ ‘ਚ ਬੀਤੇ ਦਿਨਾਂ ‘ਚ 35 ਲੋਕਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਿਸ ‘ਚੋਂ 34 ਲੋਕ ਬੱਚ ਗਏ। ਉੱਥੇ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ 49 ਪਲਾਜ਼ਮਾ ਦਿੱਤੇ ਗਏ, ਜਿਸ ‘ਚੋਂ 46 ਲੋਕ ਬੱਚ ਗਏ।
ਮੁੱਖ ਮੰਤਰੀ ਨੇ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਤੁਹਾਨੂੰ ਲੋਕਾਂ ਦੀ ਜਾਨ ਬਚਾਉਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਲਾਜ਼ਮਾ ਦਾਨ ਕਰੋ। ਉਨ੍ਹਾਂ ਨੇ ਮੀਡਿਆ ਨੂੰ ਵੀ ਅਪੀਲ ਕਰੀ ਕਿ ਉਹ ਪਲਾਜ਼ਮਾ ਡੋਨੇਸ਼ਨ ਦਾ ਪ੍ਰਚਾਰ ਕਰਨ, ਤਾਂਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ।
Delhi govt will start a plasma bank https://t.co/wwbnd3ypGs
- Advertisement -
— Arvind Kejriwal (@ArvindKejriwal) June 29, 2020