Big Breaking : ਚੰਡੀਗੜ੍ਹ ਵਿਚ ਨਹੀਂ ਰੁਕ ਰਿਹਾ ਅੱਗਾਂ ਦਾ ਸਿਲਸਿਲਾ ! ਇਕ ਹੋਰ ਇਮਾਰਤ ਚ ਲਗੀ ਅੱਗ

TeamGlobalPunjab
1 Min Read

ਚੰਡੀਗੜ੍ਹ : ਰਾਜਧਾਨੀ ਚੰਡੀਗੜ੍ਹ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਅੱਜ ਫਿਰ ਇਥੋਂ ਦੇ 17 ਸੈਕਟਰ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਿਕ ਇਹ ਅੱਗ ਇਕ ਵਪਾਰਕ ਇਮਾਰਤ ਦੀ ਉਪਰਲੀ ਮੰਜਿਲ ਨੂੰ ਲਗੀ ਹੈ । ਰਿਪੋਰਟਾਂ ਮੁਤਾਬਿਕ ਫਾਇਰਮੈਨ ਮੌਕੇ’ ਤੇ ਪਹੁੰਚ ਗਏ ਹਨ।ਰਾਹਤ ਕਾਰਜ ਜਾਰੀ ਹਨ ।

ਜਾਣਕਾਰੀ ਮੁਤਾਬਿਕ ਸੋਮਵਾਰ ਦੁਪਹਿਰ ਲਗਭਗ ਸਾਢੇ ਤਿੰਨ ਵਜੇ ਦੇ ਕਰੀਬ ਇਥੇ ਇਕ ਬਿਲਡਿੰਗ ਵਿਚ ਅੱਗ ਲੱਗੀ। ਜਾਣਕਾਰੀ ਮੁਤਾਬਿਕ ਇਹ ਅੱਗ ਉਸ ਬਿਲਡਿੰਗ ਵਿਚ ਲਗੀ ਸੀ ਜਿਥੇ ਆਈਲੈਟਸ ਕਰਵਾਇਆ ਜਾਂਦਾ ਹੈ । ਅੱਗ ਇਨੀ ਭਿਆਨਕ ਸੀ ਕਿ ਇਸ ਨਾਲ ਮੰਜ਼ਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਹਵਾ ਦੇ ਕਾਰਨ ਅੱਗ ਨਾਲ ਲੱਗਦੀ ਇਮਾਰਤ ਦੀ ਤੀਜੀ ਮੰਜ਼ਲ ‘ਤੇ ਪਹੁੰਚ ਗਈ ।

Share this Article
Leave a comment