ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਪ੍ਰਸ਼ਾਸਨ ਸੋਧ ਬਿੱਲ ਲੋਕ ਸਭਾ ‘ਚ ਅੱਜ ਪੇਸ਼ ਕਰਨ ਦਾ ਫੈਸਲਾ

TeamGlobalPunjab
1 Min Read

ਨਵੀਂ ਦਿੱਲੀ :- ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਉਪ ਰਾਜਪਾਲ ਨੂੰ ਸਰਵ ਸ਼ਕਤੀਮਾਨ ਬਣਾਉਣ ਦੇ ਬਿੱਲ ‘ਤੇ ਯਾਨੀ ਅੱਜ ਸੋਮਵਾਰ ਨੂੰ ਲੋਕ ਸਭਾ ਵਲੋਂ ਮਨਜ਼ੂਰੀ ਮਿਲ ਸਕਦੀ ਹੈ। ਸਰਕਾਰ ਨੇ ਇਸ ਨਾਲ ਜੁੜੇ ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਪ੍ਰਸ਼ਾਸਨ ਸੋਧ ਬਿੱਲ ਨੂੰ ਸੋਮਵਾਰ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।

 ਦੱਸ ਦਈਏ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਬਿੱਲ ਨੂੰ ਪਾਸ ਕਰਨ ਦਾ ਪ੍ਰਸਤਾਵ ਦੇਣਗੇ। ਇਸ ਬਿੱਲ ਦੇ ਕਾਨੂੰਨ ਬਣ ਜਾਣ ਤੋਂ ਬਾਅਦ, ਕੋਈ ਵੀ ਫੈਸਲਾ ਲੈਣ ਜਾਂ ਪੇਸ਼ ਕਰਨ ਤੋਂ ਪਹਿਲਾਂ ਉਪ-ਰਾਜਪਾਲ ਦੀ ਸਹਿਮਤੀ ਲੈਣੀ ਦਿੱਲੀ ਸਰਕਾਰ ਦੀ ਕੈਬਨਿਟ ਲਈ ਲਾਜ਼ਮੀ ਹੋਵੇਗੀ। ਬਿੱਲ ‘ਚ ਉਪ ਰਾਜਪਾਲ ਨੂੰ ਇਸ ਦਾ ਅਧਿਕਾਰ ਦੇਣ ਲਈ ਦਿੱਲੀ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਸਰਕਾਰ ਐਕਟ 1991 ‘ਚ ਸੋਧ ਕਰਨ ਦਾ ਪ੍ਰਸਤਾਵ ਹੈ।

 ਇਸਤੋਂ ਇਲਾਵਾ ਪਿਛਲੇ ਹਫ਼ਤੇ ਇਸ ਬਿੱਲ ਦੇ ਪੇਸ਼ ਹੋਣ ਤੋਂ ਬਾਅਦ ਤੋਂ ਹੀ ਇਸ ਮਾਮਲੇ ‘ਚ ਦਿੱਲੀ ਦੀ ਰਾਜਨੀਤੀ ‘ਚ ਰਾਜਨੀਤਿਕ ਲੜਾਈ ਹੋਈ ਹੈ। ਕੇਜਰੀਵਾਲ ਸਰਕਾਰ ਦਾ ਦੋਸ਼ ਹੈ ਕਿ ਇਸ ਬਿੱਲ ਦੇ ਜ਼ਰੀਏ ਕੇਂਦਰ ਸਰਕਾਰ ਉਪ ਰਾਜਪਾਲ ਦੇ ਜ਼ਰੀਏ ਅਸਿੱਧੇ ਤੌਰ ‘ਤੇ ਦਿੱਲੀ ‘ ਤੇ ਰਾਜ ਕਰਨਾ ਚਾਹੁੰਦੀ ਹੈ।

TAGGED: , ,
Share this Article
Leave a comment