IAS ਤੋਂ ਸੈਨੇਟਰੀ ਪੈਡ ਮੰਗਣ ਵਾਲੀ ਕੁੜੀ ਨੂੰ ਵੱਡੀ ਪੇਸ਼ਕਸ਼! ਇਸ ਕਪੰਨੀ ਨੇ ਪੜ੍ਹਾਈ ਦਾ ਖਰਚਾ ਚੁੱਕਣ ਦਾ ਕੀਤਾ ਫੈਸਲਾ

Rajneet Kaur
3 Min Read

ਨਿਊਜ਼ ਡੈਸਕ: ਬਿਹਾਰ ਵਿੱਚ IAS ਅਧਿਕਾਰੀ ਹਰਜੋਤ ਕੌਰ ਤੋਂ ਇੱਕ ਇਵੈਂਟ ਦੌਰਾਨ ਸੈਨੇਟਰੀ ਪੈਡ ਦੀ ਮੰਗ ਕਰਨ ਵਾਲੀ ਲੜਕੀ ਨੂੰ ਇੱਕ ਹੈਲਥਕੇਅਰ ਕੰਪਨੀ ਨੇ ਵੱਡੀ ਪੇਸ਼ਕਸ਼ ਕੀਤੀ ਹੈ ਅਤੇ ਉਸ ਦੀ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸੈਨੇਟਰੀ ਪੈਡ ਦੀ ਮੰਗ ਕਰਕੇ ਚਰਚਾ ‘ਚ ਆਈ ਰੀਆ ਕੁਮਾਰੀ ਦੀ ਵੀ ਤਾਰੀਫ ਕੀਤੀ ਹੈ।

ਬਿਹਾਰ ਵਿੱਚ ਇੱਕ ਕਾਲਜ ਦੀ ਵਿਦਿਆਰਥਣ ਨੇ ਆਈਏਐਸ ਹਰਜੋਤ ਕੌਰ ਬੰਮਰਾ ਨੂੰ ਸੈਨੇਟਰੀ ਪੈਡਾਂ ਬਾਰੇ ਸਵਾਲ ਪੁੱਛਿਆ ਸੀ। ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਆਈਏਐਸ ਅਧਿਕਾਰੀ ‘ਤੇ ਵਿਦਿਆਰਥੀ ਨੂੰ ਜ਼ਲੀਲ ਕਰਨ ਦੇ ਵੀ ਦੋਸ਼ ਲੱਗੇ ਸਨ। ਹੁਣ ਦਿੱਲੀ ਦੀ ਇੱਕ ਫਰਮ ਨੇ ਵਿਦਿਆਰਥਣਾਂ ਨੂੰ ਇੱਕ ਸਾਲ ਲਈ ਮੁਫ਼ਤ ਸੈਨੇਟਰੀ ਨੈਪਕਿਨ ਦੇਣ ਦਾ ਫੈਸਲਾ ਕੀਤਾ ਹੈ।

ਰਿਪੋਰਟ ਦੇ ਅਨੁਸਾਰ, ਕੰਪਨੀ ਦੇ ਸੀਈਓ ਹਰੀ ਓਮ ਤਿਆਗੀ ਨੇ ਕਿਹਾ, “ਬੀਏ ਦੀ ਵਿਦਿਆਰਥਣ ਨੂੰ ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੀਆਂ ਗਰੀਬ ਲੜਕੀਆਂ ਅਤੇ ਔਰਤਾਂ ਦੇ ਮੁੱਦੇ ਨੂੰ ਜਨਤਕ ਫੋਰਮ ਵਿੱਚ ਉਠਾਉਣ ਦੀ ਹਿੰਮਤ ਲਈ ਇਨਾਮ ਦਿੱਤਾ ਜਾ ਰਿਹਾ ਹੈ।” ਉਸਨੇ ਅੱਗੇ ਕਿਹਾ, ‘ਫਰਮ ਨੇ ਫਿਲਹਾਲ ਲੜਕੀ ਦੀ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ।ਜੇਕਰ ਭਵਿੱਖ ਵਿੱਚ, ਉਹ ਕੋਈ ਹੋਰ ਮਦਦ ਜਾਂ ਸਹਾਇਤਾ ਚਾਹੁੰਦੀ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਇੱਕ ਅਜਿਹਾ ਖੇਤਰ ਹੈ ਜਿੱਥੇ ਅਸੀਂ ਉਸਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾ ਸਕਦੇ ਹਾਂ, ਅਸੀਂ ਅਜਿਹਾ ਕਰਾਂਗੇ।

ਦੱਸ ਦੇਈਏ ਕਿ ਪਿਛਲੇ ਹਫ਼ਤੇ ਪਟਨਾ ਵਿੱਚ ਇੱਕ ਸਮਾਗਮ ਦੌਰਾਨ ਆਈਏਐਸ ਅਧਿਕਾਰੀ ਹਰਜੋਤ ਕੌਰ ਬਮਰਾ ਨੂੰ ਰੀਆ ਕੁਮਾਰੀ ਨੇ ਪੁੱਛਿਆ ਸੀ ਕਿ ਕੀ ਸਰਕਾਰ 20 ਤੋਂ 30 ਰੁਪਏ ਵਿੱਚ ਸੈਨੇਟਰੀ ਪੈਡ ਮੁਹੱਈਆ ਕਰਵਾ ਸਕਦੀ ਹੈ। ਇਸ ‘ਤੇ ਬਿਹਾਰ ਮਹਿਲਾ ਵਿਕਾਸ ਨਿਗਮ ਦੀ ਮੈਨੇਜਿੰਗ ਡਾਇਰੈਕਟਰ ਹਰਜੋਤ ਕੌਰ ਨੇ ਕਿਹਾ, ‘ਅੱਜ ਤੁਸੀਂ ਸੈਨੇਟਰੀ ਪੈਡ ਮੰਗ ਰਹੇ ਹੋ, ਕੱਲ੍ਹ ਤੁਸੀਂ ਕੰਡੋਮ ਮੰਗੋਗੇ।’

- Advertisement -

20 ਸਾਲਾ ਵਿਦਿਆਰਥਣ ਰੀਆ ਕੁਮਾਰੀ ਨੇ ਕਿਹਾ ਕਿ ਮੇਰਾ ਸਵਾਲ ਗਲਤ ਨਹੀਂ ਸੀ। ਮੈਂ ਸੈਨੇਟਰੀ ਨੈਪਕਿਨ ਦੀ ਕੀਮਤ ‘ਤੇ ਸਵਾਲ ਕਰ ਸਕਦੀ ਹਾਂ। ਬਹੁਤ ਸਾਰੀਆਂ ਗਰੀਬ ਕੁੜੀਆਂ ਹਨ ਜੋ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ।ਉਸਨੇ ਕਿਹਾ ਕਿ ਸ਼ਾਇਦ ਮੈਡਮ ਆਈ.ਏ.ਐਸ. ਹਰਜੋਤ ਕੌਰ ਨੇ ਇਸ ਨੂੰ ਹੋਰ ਪਾਸੇ ਲਿਆ। ਹੋ ਸਕਦਾ ਹੈ ਕਿ ਉਹ ਸਾਨੂੰ ਆਤਮ-ਨਿਰਭਰ ਬਣਾਉਣ ਦੀ ਕੋਸ਼ਿਸ਼ ਕਰ ਕਰ ਰਹੇ ਹੋਣ ਤਾਂ ਜੋ ਅਸੀਂ ਸਰਕਾਰ ‘ਤੇ ਨਿਰਭਰ ਨਾ ਰਹੀਏ। ਇਸ ਦੌਰਾਨ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਬਿਹਾਰ ਸਰਕਾਰ ‘ਕੰਨਿਆ ਉਤਥਾਨ’ ਪ੍ਰੋਗਰਾਮ ਤਹਿਤ ਹਰ ਬੱਚੀ ਨੂੰ 300 ਰੁਪਏ ਮੁਹੱਈਆ ਕਰਵਾ ਰਹੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment