ਦਿੱਲੀ ਏਅਰਪੋਰਟ 17 ਮਈ ਦੀ ਅੱਧੀ ਰਾਤ ਤੋਂ ਟੀ 2 ਟਰਮੀਨਲ ਕਰੇਗਾ ਬੰਦ

TeamGlobalPunjab
1 Min Read

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨੇ ਸਾਰਿਆਂ ਦੇ ਕੰਮਾ ਕਾਰਾਂ ਨੂੰ ਠੱਪ ਕਰ ਦਿਤਾ ਹੈ।ਕਈ ਘਰਾਂ ‘ਚ ਬੈਠ ਕੇ ਕੰਮ ਕਰ ਰਹੇ ਹਨ।ਕਈਆਂ ਦੀ ਨੌਕਰੀਆਂ ਛੁੱਟ ਗਈਆਂ ਹਨ। ਜ਼ਿਆਦਾਤਰ ਸੂਬਿਆਂ ਵਿੱਚ ਲਾਕਡਾਊਨ ਜਾਂ ਕਰਫਿਊ ਵਰਗੇ ਨਿਯਮ ਲਾਗੂ ਹਨ।ਜਿਸ ਕਾਰਨ ਲੋਕ ਘਰਾਂ ‘ਚ ਬੈਠਣ ਲਈ ਮਜਬੂਰ ਹੋ ਗਏ ਹਨ।

ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡਾ ਆਪਣੇ ਟੀ 2 ਟਰਮੀਨਲ ਨੂੰ 17 ਮਈ ਦੀ ਅੱਧੀ ਰਾਤ ਤੋਂ ਬੰਦ ਕਰ ਦੇਵੇਗਾ, ਕਿਉਂਕਿ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਉਡਾਣਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਉਨ੍ਹਾਂ ਨੇ ਕਿਹਾ ਕਿ 17 ਮਈ ਦੀ ਅੱਧੀ ਰਾਤ ਤੋਂ, ਸਾਰੀਆਂ ਉਡਾਣਾਂ ਦਾ ਟਰਮਿਨਲ-3 ਤੋਂ ਸੰਚਾਲਨ   ਕੀਤਾ ਜਾਵੇਗਾ।

  

ਸਿਵਿਲ ਐਵੀਏਸ਼ਨ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਪਿਛਲੇ ਕੁੱਝ ਹਫਤਿਆਂ ਦੌਰਾਨ ਨਿੱਤ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 2.2 ਲੱਖ ਤੋਂ ਘੱਟ ਕੇ ਲੱਗਭੱਗ 75,000 ਹੋ ਗਈ ਹੈ। ਮਹਾਂਮਾਰੀ ਦੀ ਦੂਜੀ ਲਹਿਰ ਨਾਲ ਅੰਤਰਰਾਸ਼ਟਰੀ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।

- Advertisement -

Share this Article
Leave a comment