ਮਸ਼ਹੂਰ ਅਦਾਕਾਰ ਦੇ ਫਾਰਮ ਹਾਊਸ ‘ਚੋਂ ਮਿਲੀ ਲਾਸ਼, ਜਾਂਚ ‘ਚ ਲੱਗੀ ਪੁਲਿਸ

TeamGlobalPunjab
1 Min Read

ਹੈਦਰਾਬਾਦ: ਮਸ਼ਹੂਰ ਤੇਲਗੁ ਐਕਟਰ ਨਾਗਾਰਜੁਨ ਦੇ ਹੈਦਰਾਬਾਦ ‘ਚ ਸਥਿਤ ਫ਼ਾਰਮ ਹਾਊਸ ‘ਚੋਂ ਇੱਕ ਅਣਜਾਣ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਦੇਰ ਸ਼ਾਮ ਕੁੱਝ ਲੋਕਾਂ ਨੇ ਲਾਸ਼ ਨੂੰ ਉਨ੍ਹਾਂ ਦੇ ਫਾਰਮ ਹਾਊਸ ‘ਚ ਦੇਖਿਆ। ਉਨ੍ਹਾਂ ਲੋਕਾਂ ਨੂੰ ਨਾਗਾਰਜੁਨ ਨੇ ਹੀ ਆਪਣੀ ਜ਼ਮੀਨ ਦੀ ਜਾਂਚ ਕਰਨ ਤੇ ਖੇਤੀ ਲਈ ਫਸਲ ਦਾ ਸੁਝਾਅ ਦੇਣ ਲਈ ਫ਼ਾਰਮ ‘ਤੇ ਭੇਜਿਆ ਸੀ।

ਇਹ ਫ਼ਾਰਮ ਹਾਉਸ ਸ਼ਾਦਨਗਰ ਬਲਾਕ ਦੇ ਪਪੀਰੇੱਡੀਗੁਡਾ ਵਿੱਚ ਹੈ ਲਾਸ਼ ਫ਼ਾਰਮ ਹਾਊਸ ਵਿੱਚ ਇੱਕ ਕਮਰੇ ‘ਚ ਪਈ ਮਿਲੀ। ਇਸ ‘ਤੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਲਾਸ਼ ਨੂੰ ਜਾਂਚ ਲਈ ਭੇਜ ਦਿੱਤਾ ਗਿਆ। ਪੁਲਿਸ ‘ਚ ਇਹ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ ਦੀ ਪਹਿਚਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨਾਗਾਰਜੁਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਫ਼ਾਰਮ ਹਾਊਸ ਦਾ ਦੌਰਾ ਕੀਤਾ ਸੀ ਤੇ ਕੁੱਝ ਬੂਟੇ ਲਗਾਏ ਸਨ। ਹਾਲਾਂਕਿ ਨਾਗਾਰਜੁਨ ਕੁੱਝ ਆਰਗੈਨਿਕ ਫਸਲਾਂ ਦੀ ਖੇਤੀ ਕਰਨ ਦੇ ਇੱਛੁਕ ਹਨ।

ਉਨ੍ਹਾਂ ਨੇ ਇਸ ਲਈ ਕੁੱਝ ਮਾਹਰਾਂ ਨੂੰ ਕੰਮ ‘ਤੇ ਰੱਖਿਆ ਹੈ ਤੇ ਉਨ੍ਹਾਂ ਨੇ ਨੂੰ ਸਰਵੇਖਣ ਲਈ ਫ਼ਾਰਮ ਹਾਉਸ ਭੇਜਿਆ ਸੀ। ਜਾਣਕਾਰੀ ਅਨੁਸਾਰ ਨਾਗਰਜੁਨ ਨੇ ਲਗਭਗ ਇੱਕ ਸਾਲ ਪਹਿਲਾਂ ਇਹ 40 ਏਕੜ ਖੇਤੀਬਾੜੀ ਲਈ ਜ਼ਮੀਨ ਖਰੀਦੀ ਸੀ।

Share this Article
Leave a comment