ਕੋਰੋਨਾ ਵਾਇਰਸ : ਗਿਪੀ ਗਰੇਵਾਲ ਨੇ ਫਿਲਮ ਦੀ ਸ਼ੂਟਿੰਗ ਕੀਤੀ ਮੁਲਤਵੀ

TeamGlobalPunjab
1 Min Read

ਜਲੰਧਰ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਕਾਰਨ ਜਿਥੇ ਹੋਰ ਕਾਰਜ ਠੱਪ ਹੋ ਗਏ ਹਨ ਉਥੇ ਹੀ ਇਸ ਦਾ ਪ੍ਰਭਾਵ ਫਿਲਮ ਇੰਡਸਟਰੀ ਤੇ ਪੈਣਾ ਵੀ ਸੁਭਾਵਿਕ ਹੀ ਸੀ|

https://www.instagram.com/tv/B9_Pe7mgb3O/?utm_source=ig_embed

ਸਰਕਾਰ ਵਲੋਂ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਹਰ ਕਿਸੇ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ| ਇਸ ਨੂੰ ਧਿਆਨ ਵਿਚ ਰੱਖਦਿਆਂ ਪ੍ਰਸਿੱਧ ਅਦਾਕਾਰ ਗਿਪੀ ਗਰੇਵਾਲ ਨੇ ਵੀ ਆਪਣੀ ਫਿਲਮ ਪੋਸਤੀ ਦੀ ਸ਼ੂਟਿੰਗ ਮੁਲਤਵੀ ਕਰ ਦਿਤੀ ਹੈ |
ਦੱਸ ਦੇਈਏ ਕਿ ਇਸ ਸੰਬੰਧੀ ਜਾਣਕਾਰੀ ਗਿਪੀ ਨੇ ਆਪਣੇ ਇੰਸਟਾਗ੍ਰਾਮ ਰਹੀ ਦਿਤੀ ਹੈ. ਉਨ੍ਹਾਂ ਨੇ ਬਾਕਾਇਦਾ ਵੀਡੀਓ ਵੀ ਪਾਈ ਹੈ ਅਤੇ ਲੋਕ ਨੂੰ ਘਰ ਅੰਦਰ ਰਹਿਣ ਦੀ ਅਪੀਲ ਕੀਤੀ ਹੈ| ਇਥੇ ਹੀ ਬਸ ਨਹੀਂ ਗਿਪੀ ਗਰੇਵਾਲ ਦੀ ਦੂਜੀ ਫਿਲਮ ਮਾਂ ਦੀ ਸ਼ੂਟਿੰਗ ਵੀ ਮੁਲਤਵੀ ਕਰਾਰ ਦਿਤੀ ਗਈ ਹੈ| ਦੱਸਣਯੋਗ ਹੈ ਕਿ ਗਿਪੀ ਦੀ ਇਸ ਫਿਲਮ ਵਿਚ ਗਿਪੀ ਗਰੇਵਾਲ , ਬੱਬਲ ਰਾਏ , ਆਰੂਸ਼ੀ ਸ਼ਰਮਾ , ਦਿਵਿਆ ਦੱਤਾ , ਰਾਣਾ ਰਣਬੀਰ ਅਤੇ ਹੋਰ ਕਈ ਦਿਗਜ ਅਦਾਕਾਰ ਕਮ ਕਰ ਰਹੇ ਹਨ|

Share this Article
Leave a comment