Bigg Boss 13: ਜਾਣੋ ਕਿਹੜੇ ਦੋ ਮੁਕਾਬਲੇਬਾਜ਼ਾਂ ਦਾ ਸਫਰ ਹੋਇਆ ਖਤਮ

TeamGlobalPunjab
2 Min Read

ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ 13 ਸ਼ੁਰੂਆਤ ਤੋਂ ਹੀ ਕਈ ਗੱਲਾਂ ਕਾਰਨ ਵਿਵਾਦਾਂ ‘ਚ ਬਣਿਆ ਹੋਇਆ ਹੈ। ਉੱਥੇ ਹੀ ਸ਼ੋਅ ਵਿੱਚ ਕੰਟੈਸਟੇਂਟਸ ਦੇ ਵਿੱਚ ਚੱਲ ਰਹੇ ਲੜਾਈ- ਝਗੜੇ ਤੇ ਰੋਮਾਂਸ ਕਈ ਲੋਕਾਂ ਨੂੰ ਐਂਟਰਟੇਨਿੰਗ ਲਗ ਰਹੇ ਹਨ। ਐਲੀਮਿਨੇਸ਼ਨ ਦੀ ਗੱਲ ਕਰੀਏ ਤਾਂ ਇਸ ਹਫਤੇ ਕਿਸੇ ਦੋ ਲੜਕੀਆਂ ਦਾ ਸਫਰ ਬਿੱਗ ਬਾਸ 13 ਦੇ ਘਰ ‘ਚ ਖਤਮ ਹੋਣ ਵਾਲਾ ਹੈ। ਸਲਮਾਨ ਖਾਨ ਨੇ ਸ਼ੁੱਕਰਵਾਰ ਦੇ ਐਪਿਸੋਡ ਤੋਂ ਬਾਅਦ ਆਏ ਪ੍ਰੋਮੋ ਵਿੱਚ ਦੱਸਿਆ ਕਿ ਇਸ ਵਾਰ ਡਬਲ ਐਲੀਮਿਨੇਸ਼ਨ ਹੋਵੇਗਾ।

ਦੱਸ ਦੇਈਏ ਕਿ ਇਸ ਵਾਰ ਘਰ ਤੋਂ ਬੇਘਰ ਹੋਣ ਲਈ ਚਾਰ ਲੜਕੀਆਂ ਨਾਮਿਨੇਟ ਹੋਈਆਂ ਹਨ। ਇਨ੍ਹਾਂ ‘ਚ ਰਸ਼ਮੀ ਦੇਸਾਈ, ਕੋਇਨਾ ਮਿਤਰਾ, ਸ਼ਹਿਨਾਜ਼ ਗਿੱਲ ਅਤੇ ਦਲਜੀਤ ਕੌਰ ਸ਼ਾਮਲ ਹਨ। ਫੈਨਜ਼ ਇਹ ਜਾਣਨ ਲਈ ਉਤਸੁਕ ਹਨ ਕਿ ਸਭ ਤੋਂ ਪਹਿਲਾਂ ਬਿੱਗ ਬੌਸ ਦੇ ਘਰੋਂ ਕੌਣ ਬਾਹਰ ਨਿਕਲੇਗਾ।

ਸਪਾਟਬੁਆਏ ਦੀ ਰਿਪੋਰਟ ਦੇ ਮੁਤਾਬਕ, ਬਿੱਗ ਬੌਸ 13 ਤੋਂ ਸਭ ਤੋਂ ਪਹਿਲਾਂ ਦਲਜੀਤ ਕੌਰ ਐਲੀਮਿਨੇਟ ਹੋਵੇਗੀ। ਰਿਪੋਰਟ ਦੀਆਂ ਮੰਨੀਏ ਤਾਂ ਦਲਜੀਤ ਨੂੰ ਸਭ ਤੋਂ ਘੱਟ ਵੋਟਸ ਮਿਲੇ ਹਨ, ਜਿਸ ਦੇ ਚਲਦੇ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਥੇ ਹੀ, ਘਰ ਤੋਂ ਬੇਘਰ ਹੋਣ ਲਈ ਦੂਜੀ ਕੰਟੈਸਟੇਂਟ ਕੋਇਨਾ ਮਿਤਰਾ ਦਾ ਨਾਮ ਸਾਹਮਣੇ ਆ ਰਿਹਾ ਹੈ।

ਕਿਉਂ ਹੋਇਆ ਡਬਲ ਐਲੀਮਿਨੇਸ਼ਨ ?

ਡਬਲ ਐਲੀਮਿਨੇਸ਼ਨ ਦੀ ਇੱਕ ਵਜ੍ਹਾ ਇਹ ਹੈ ਕਿ ਸ਼ੋਅ ਦੇ ਪਹਿਲੇ ਹਫਤੇ ਵਿੱਚ ਕਿਸੇ ਨੂੰ ਵੀ ਘਰੋਂ ਬੇਘਰ ਨਹੀਂ ਕੀਤਾ ਗਿਆ ਸੀ। ਸਾਰੇ ਕੰਟੈਸਟੇਂਟਸ ਨੂੰ ਆਪਣੀ ਪਰਸਨੈਲਿਟੀ ਨੂੰ ਜਨਤਾ ਦੇ ਸਾਹਮਣੇ ਰੱਖਣ ਦਾ ਇੱਕ ਮੌਕਾ ਦਿੱਤਾ ਗਿਆ ਸੀ। ਇਸ ਲਈ ਦੂੱਜੇ ਹਫਤੇ ਹੋਣ ਜਾ ਰਹੇ ਹੈ ਬਿੱਗ ਬਾਸ ਦੇ ਪਹਿਲੇ ਨਾਮਿਨੇਸ਼ਨ ਵਿੱਚ ਦੋ ਲੋਕਾਂ ਨੂੰ ਘਰੋਂ ਬੇਘਰ ਕੀਤਾ ਜਾਵੇਗਾ।

Share this Article
Leave a comment