ਦੋ ਵਾਰ ਪਦਮ ਭੂਸ਼ਣ ਐਵਾਰਡ ਨਾਲ ਨਿਵਾਜੇ ਗਏ ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਦਾ ਦਿਹਾਂਤ

TeamGlobalPunjab
1 Min Read

ਮੁੰਬਈ – ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਉਸਤਾਦ ਗੁਲਾਮ ਮੁਸਤਫਾ ਖਾਨ ਸਹਿਬ ਦਾ 89 ਸਾਲ ਦੀ ਉਮਰ ‘ਚ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ‘ਚ ਦਿਹਾਂਤ ਹੋ ਗਿਆ। ਮੁਸਤਫਾ ਖਾਨ ਲਗਪਗ 15 ਸਾਲ ਪਹਿਲਾਂ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋ ਗਏ ਸੀ ਤੇ ਅਧਰੰਗ ਨਾਲ ਪੀੜਤ ਸਨ।

ਜ਼ਿਕਰਯੋਗ ਹੈ ਕਿ ਉਸਤਾਦ ਗੁਲਾਮ ਮੁਸਤਫਾ ਖਾਨ ਨੂੰ 1991 ‘ਚ ਪਦਮ ਸ਼੍ਰੀ, 2006 ‘ਚ ਪਦਮ ਭੂਸ਼ਣ ਤੇ 2018 ‘ਚ ਫਿਰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ ਨੂੰ ਸੰਗੀਤ ਦੇ ਖੇਤਰ ‘ਚ ਸ਼ਾਨਦਾਰ ਯੋਗਦਾਨ ਲਈ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਸ਼ਾਮ 7:30 ਵਜੇ ਪੂਰੇ ਰਾਜ ਸਨਮਾਨਾਂ ਨਾਲ ਸਾਂਤਾ ਕਰੂਜ਼ ਸ਼ਮਸ਼ਾਨਘਾਟ ‘ਚ ਸਪੁਰਦ-ਏ-ਖਾਕ ਕੀਤਾ ਜਾਵੇਗਾ।

ਇਸ਼ਤੋਂ ਇਲਾਵਾ ਗੁਲਾਮ ਮੁਸਤਫਾ ਖਾਨ ਨੇ ਆਸ਼ਾ ਭੌਸਲੇ, ਗੀਤਾ ਦੱਤ, ਮੰਨਾ ਡੇ, ਸੋਨੂੰ ਨਿਗਮ, ਹਰਿਹਰਾਨ, ਸ਼ਾਨ ਵਰਗੇ ਨਾਮਵਰ ਗਾਇਕਾਂ ਦੇ ਕਰੀਅਰ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ। ਬਾਲੀਵੁੱਡ ਦੇ ਸਾਰੇ ਗਾਇਕ ਉਨ੍ਹਾਂ ਨੂੰ ਆਪਣਾ ਸਲਾਹਕਾਰ ਮੰਨਦੇ ਸੀ। ਲਤਾ ਮੰਗੇਸ਼ਕਰ ਨੇ ਗੁਲਾਮ ਮੁਸਤਫਾ ਖਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੋਸ਼ਲ ਮੀਡੀਆ ‘ਤੇ ਪੋਸਟ ਜ਼ਰੀਏ ਲਿਖਿਆ ਕਿ ਉਸ ਨੂੰ ਗੁਲਾਮ ਮੁਸਤਫਾ ਖਾਨ ਦੀ ਮੌਤ ‘ਤੇ ਬਹੁਤ ਦੁੱਖ ਹੈ ਤੇ ਉਹ ਨਾ ਸਿਰਫ ਇਕ ਮਹਾਨ ਕਲਾਸੀਕਲ ਗਾਇਕ ਸੀ, ਬਲਕਿ ਇਕ ਬਹੁਤ ਹੀ ਚੰਗਾ ਵਿਅਕਤੀ ਵੀ ਸੀ।



Share this Article
Leave a comment