ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਫੇਫੜਿਆਂ ‘ਤੇ ਕਰ ਰਿਹੈ ਅਟੈਕ,ਇੰਨਾਂ ਚੀਜ਼ਾਂ ਦਾ ਕਰੋ ਪ੍ਰਯੋਗ, ਫੇਫੜੇ ਬਣਨਗੇ ਮਜ਼ਬੂਤ

TeamGlobalPunjab
3 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਫੇਫੜਿਆਂ ‘ਤੇ ਅਟੈਕ ਕਰ ਰਿਹਾ ਹੈ। ਜਿਸ ਕਾਰਨ ਫੇਫੜੇ ਖਰਾਬ ਹੋ ਰਹੇ ਹਨ ਅਤੇ ਮਰੀਜ਼ਾਂ ‘ਚ ਆਕਸੀਜਨ ਦੀ ਕਮੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਦਰਅਸਲ, ਫੇਫੜਿਆਂ ਵਿਚੋਂ ਫਿਲਟਰ ਹੋਣ ਤੋਂ ਬਾਅਦ, ਆਕਸੀਜਨ ਸਾਰੇ ਸਰੀਰ ਵਿਚ ਪਹੁੰਚਦੀ ਹੈ। ਜੇਕਰ ਤੁਹਾਡੇ ਫੇਫੜੇ ਸਹੀ ਹੋਣਗੇ ਤਾਂ ਤੁਸੀ ਵੀ ਚੰਗਾ ਮਹਿਸੂਸ ਕਰੋਗੇਂ। ਇਸ ਲਈ ਉਨ੍ਹਾਂ ਨੂੰ ਹਮੇਸ਼ਾਂ ਤੰਦਰੁਸਤ ਰੱਖਣਾ ਮਹੱਤਵਪੂਰਨ ਹੈ। ਅਜਿਹੇ ‘ਚ ਫੇਫੜਿਆਂ ਨੂੰ ਤੰਦਰੁਸਤ ਰੱਖਣ ਲਈ ਆਪਣੀ ਡੇਲੀ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇ ਤੁਹਾਡੇ ਫੇਫੜੇ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਤਾਂ  ਦਮਾ, ਟੀਬੀ, ਨਮੂਨੀਆ ਵਰਗੀਆਂ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਕੁਝ ਚੀਜ਼ਾਂ ਦਾ ਰੋਜ਼ਾਨਾ ਸੇਵਨ ਕਰਨ ਨਾਲ ਫੇਫੜਿਆਂ ਨੂੰ ਹੈਲਥੀ ਰੱਖਿਆ ਜਾ ਸਕਦਾ ਹੈ ਅਤੇ ਸਰੀਰ ‘ਚ ਆਕਸੀਜਨ ਲੈਵਲ ਵੀ ਘੱਟ ਨਹੀਂ ਹੋਵੇਗਾ। ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ, ਰੋਜ਼ਾਨਾ ਅਨੂਲੋਮ ਵਿਲੋਮ ਯੋਗ ਕਰਨਾ ਚਾਹੀਦਾ ਹੈ।

ਤੁਲਸੀ: ਤੁਲਸੀ ਦੇ ਪੱਤਿਆਂ ਵਿਚ ਪੋਟਾਸ਼ੀਅਮ, ਆਇਰਨ, ਕਲੋਰੋਫਿਲ ਮੈਗਨੇਸ਼ੀਅਮ, ਕੈਰੋਟਿਨ ਅਤੇ ਵਿਟਾਮਿਨ-ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਫੇਫੜਿਆਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦੀ ਹੈ। ਰੋਜ਼ਾਨਾ ਸਵੇਰੇ ਤੁਲਸੀ ਦੇ 4-5 ਪੱਤੇ ਚਬਾਓ। ਜੇ ਤੁਸੀਂ ਚਾਹੋ ਤਾਂ ਤੁਸੀਂ ਗਿਲੋਅ ਅਤੇ ਤੁਲਸੀ ਦਾ ਕਾੜਾ ਵੀ ਪੀ ਸਕਦੇ ਹੋ।

ਮੁਲੱਠੀ: ਮੁਲੱਠੀ ‘ਚ ਵਿਟਾਮਿਨ ਬੀ, ਈ, ਫਾਸਫੋਰਸ, ਕੈਲਸ਼ੀਅਮ, ਆਇਰਨ ਜਿਹੇ ਪੋਸ਼ਕ ਤੱਤਾਂ ਦੇ ਨਾਲ ਐਟੀ-ਆਕਸੀਡੈਂਟ, ਐਂਟੀ-ਬਾਇਓਟਿਕ ਗੁਣ ਵੀ ਹੁੰਦੇ ਹਨ। ਮੁਲੱਠੀ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ, ਬੁਖਾਰ ਤੋਂ ਰਾਹਤ ਤਾਂ ਮਿਲਦੀ ਹੈ ਨਾਲ ਹੀ ਫੇਫੜੇ ਵੀ ਮਜ਼ਬੂਤ ਬਣਦੇ ਹਨ। ਮੁਲੱਠੀ ਦਾ ਸੇਵਨ 3-5 ਗ੍ਰਾਮ ਪਾਊਡਰ ਦੇ ਰੂਪ ‘ਚ ਕਰੋ।

ਦਾਲਚੀਨੀ: ਥਿਆਮੀਨ, ਫਾਸਫੋਰਸ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਗੁਣਾਂ ਨਾਲ ਭਰਪੂਰ ਦਾਲਚੀਨੀ ਸਵਾਦ ‘ਚ ਥੋੜੀ ਜਿਹੀ ਤਿੱਖੀ ਹੁੰਦੀ ਹੈ ਪਰ ਫੇਫੜਿਆਂ ਨੂੰ ਸਿਹਤਮੰਦ ਬਣਾਉਣ ‘ਚ ਮਦਦਗਾਰ ਹੈ। ਦਾਲਚੀਨੀ ਇਮਿਊਨਿਟੀ ਬੂਸਟਰ ਦਾ ਵੀ ਕੰਮ ਕਰਦੀ ਹੈ।

- Advertisement -

ਲੌਂਗ: ਲੌਂਗ ਬੇਸ਼ਕ ਦਿੱਖਣ ‘ਚ ਛੋਟਾ ਹੁੰਦਾ ਹੈ ਪਰ ਇਸਦੇ ਬਹੁਤ ਸਾਰੇ ਫਾਇਦੇ ਹਨ। ਲੌਂਗ ਤਣਾਅ, ਪੇਟ ਦੀ ਸਮੱਸਿਆ, ਸਰੀਰ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ। ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਲੌਂਗ ਦਿਲ, ਫੇਫੜੇ, ਲੀਵਰ ਆਦਿ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਤੰਦਰੁਸਤ ਰੱਖਦਾ ਹੈ।

ਚੂਕੰਦਰ: ਚੂਕੰਦਰ ਵਿਚ ਕਾਫ਼ੀ ਮਾਤਰਾ ਵਿਚ ਨਾਈਟ੍ਰੇਟ ਹੁੰਦਾ ਹੈ ਜੋ ਫੇਫੜਿਆਂ ਦੇ ਕੰਮਾਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੇ ਨਾਲ ਆਕਸੀਜਨ ਲੈਣ ਵਿਚ ਵੀ ਸਹਾਇਤਾ ਕਰਦਾ ਹੈ। ਵਿਟਾਮਿਨ ਸੀ, ਮੈਗਨੀਸ਼ੀਅਮ, ਪੋਟਾਸ਼ੀਅਮ ਵਰਗੇ ਪੋਸ਼ਕ ਤੱਤ ਵੀ ਇਸ ਵਿੱਚ ਪਾਏ ਜਾਂਦੇ ਹਨ।

ਸੇਬ: ਕਈ ਖੋਜਾਂ ਅਨੁਸਾਰ, ਰੋਜ਼ਾਨਾ ਸੇਬ ਦਾ ਸੇਵਨ ਫੇਫੜਿਆਂ  ਦੇ ਕੰਮ ਨੂੰ ਸਹੀ ਢੰਗ ਨਾਲ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਦਮਾ ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਸੇਬ ਵਿਚ ਵਧੇਰੇ ਮਾਤਰਾ ਵਿਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਪਾਏ ਜਾਂਦੇ ਹਨ।

ਟਮਾਟਰ:ਟਮਾਟਰ ਵਿਚ ਲਾਇਕੋਪੀਨ ਨਾਂ ਦਾ ਤੱਤ ਹੁੰਦਾ ਹੈ, ਜੋ ਫੇਫੜਿਆਂ ਨੂੰ ਸਿਹਤਮੰਦ ਅਤੇ ਮਜ਼ਬੂਤ ​​ਬਣਾਉਂਦਾ ਹੈ।  ਗਾਜਰ, ਤਰਬੂਜ, ਪਪੀਤਾ, ਸ਼ਕਰਕੰਦੀ ਅਤੇ ਹਰੀਆਂ ਸਬਜ਼ੀਆਂ ‘ਚ ਵੀ ਲਾਇਕੋਪੀਨ ਵੀ ਹੁੰਦੀ ਹੈ। 

 

- Advertisement -

Share this Article
Leave a comment