ਜਾਣੋ ਕਿੰਨੀ ਜ਼ਾਇਦਾਦ ਦੇ ਮਾਲਕ ਨੇ ਸਦੀ ਦੇ ਮਹਾਨਾਇਕ ਅਮੀਤਾਭ ਬੱਚਨ

TeamGlobalPunjab
2 Min Read

ਸਦੀ ਦੇ ਮਹਾਨਾਇਕ ਅਮੀਤਾਭ ਬੱਚਨ 11 ਅਕਤੂਬਰ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ ਤੇ ਅੱਜ ਬਿੱਗ ਬੀ 77 ਸਾਲ ਦੇ ਹੋ ਗਏ ਹਨ। ਅਮਿਤਾਭ ਸਾਲ 1969 ਤੋਂ ਬਾਲੀਵੁਡ ‘ਚ ਐਕਟਿਵ ਹਨ ਅਤੇ ਨਾ ਸਿਰਫ ਵੱਡੇ ਪਰਦੇ ਸਗੋਂ ਛੋਟੇ ਪਰਦੇ ‘ਤੇ ਵੀ ਨਜ਼ਰ ਆਉਂਦੇ ਹਨ। ਲੰਬੇ ਕਰੀਅਰ ‘ਚ ਅਮਿਤਾਭ ਨੇ ਕਈ ਵਾਰ ਸਾਬਤ ਕੀਤਾ ਹੈ ਕਿ ਉਹ ਇੱਕ ਚੰਗੇ ਐਕਟਰ ਹਨ।

ਇੱਕ ਪਾਸੇ ਜਿੱਥੇ ਅਮਿਤਾਭ ਕਈ ਫਿਲਮਾਂ ਤੇ ਸ਼ੋਅ ਕਰ ਚੁੱਕੇ ਹਨ ਤੇ ਕਈ ਫਿਲਮਾਂ ਅਤੇ ਸ਼ੋਅ ਹਾਲੇ ਕਰਨੇ ਬਾਕੀ ਹਨ ਜਿਸ ‘ਚ ਇੰਡਸਟਰੀ ਦਾ ਬਹੁਤ ਪੈਸਾ ਦਾਅ ‘ਤੇ ਲੱਗਿਆ ਹੈ। ਵੈਸੇ ਤਾਂ ਅਮਿਤਾਭ ਸਿਰਫ ਐਕਟਿੰਗ ਵਿੱਚ ਹੀ ਨਹੀਂ ਸਗੋਂ ਕਮਾਈ ਵਿੱਚ ਵੀ ਕਾਫ਼ੀ ਅੱਗੇ ਹਨ।

2015 ਦੀ ਫੋਰਬਸ ਦੀ ਇੱਕ ਰਿਪੋਰਟ ਦੇ ਮੁਤਾਬਕ ਅਮਿਤਾਭ ਦੀ 33.5 ਮਿਲੀਅਨ ਡਾਲਰ ਦੀ ਨੈੱਟ ਵਰਥ ਹੈ। ਇਸਦੇ ਨਾਲ ਹੀ ਅਮਿਤਾਭ ਦੀ ਪਤਨੀ ਤੇ ਸਮਾਜਵਾਦੀ ਪਾਰਟੀ ਤੋਂ ਸੰਸਦ ਜਿਆ ਬੱਚਨ ਨੇ ਵੀ ਆਪਣੀ ਕੁੱਲ ਜ਼ਾਇਦਾਦ ਵਾਰੇ ਦੱਸਿਆ ਸੀ। ਨਾਮਜ਼ਦਗੀ ਦੌਰਾਨ ਜਿਆ ਵਲੋਂ ਦਾਖਲ ਕਿਤੀ ਸੰਪਤੀ ਮੁਤਾਬਕ ਜਿਆ ਤੇ ਉਨ੍ਹਾਂ ਦੇ ਪਤੀ ਅਮੀਤਾਭ ਬੱਚਨ ਦੇ ਕੋਲ 10.01 ਅਰਬ ਰੁਪਏ ਦੀ ਜ਼ਾਇਦਾਦ ਹੈ ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਜੋੜੇ ਦੇ ਕੋਲ 460 ਕਰੋੜ ਰੁਪਏ ਤੋਂ ਜ਼ਿਆਦਾ ਦੀ ਅਚਲ ਜ਼ਾਇਦਾਦ ਹੈ। ਇਹ ਜਾਇਦਾਦ 2012 ਦੇ ਮੁਕਾਬਲੇ 152 ਕਰੋੜ ਰੁਪਏ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਚੱਲ ਜ਼ਾਇਦਾਦ ਦਾ ਮੁੱਲ 2012 ਵਿੱਚ ਲਗਭਗ 343 ਕਰੋੜ ਰੁਪਏ ਤੋਂ ਵਧ ਕੇ ਲਗਭਗ 540 ਕਰੋੜ ਰੁਪਏ ਹੋ ਚੁੱਕਿਆ ਹੈ।

ਦੱਸਣਯੋਗ ਹੈ ਕਿ ਹਾਲੇ ਕਈ ਅਜਿਹੇ ਫਿਲਮੀ ਪ੍ਰੋਜੈਕਟਸ ਹਨ, ਜਿਨ੍ਹਾਂ ਵਿੱਚ ਅਮੀਤਾਭ ਬੱਚਨ ਨਜ਼ਰ ਆਉਣਗੇ। ਅਜਿਹੇ ਵਿੱਚ ਬਾਕਸ ਆਫਿਸ ਦੇ ਗੇਮ ਵਿੱਚ ਉਨ੍ਹਾਂ ਦੇ ਨਾਮ ‘ਤੇ ਲਗਭਗ 250 ਕਰੋੜ ਰੁਪਏ ਦਾਅ ‘ਤੇ ਲੱਗੇ ਹੋਏ ਹਨ। ਬਾਲੀਵੁੱਡ ਤੋਂ ਇਲਾਵਾ ਅਮਿਤਾਭ ਦੇ ਕੋਲ ਸਾਊਥ ਤੇ ਕੰਨੜ ਫਿਲਮਾਂ ਵੀ ਹਨ।

Share this Article
Leave a comment