ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬਣ ਦੀ ਮੌਤ

Rajneet Kaur
1 Min Read

ਨਿਊਜ਼ ਡੈਸਕ: ਅਮਰੀਕਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਦੀ ਅਮਰੀਕਾ ਵਿੱਚ ਰਹਿੰਦੀ ਭਾਣਜੀ ਗੁਰਜੋਤ ਕੌਰ ਪੁੱਤਰੀ ਬਲਵੀਰ ਸਿੰਘ ਦੀ ਅਚਾਨਕ ਸੜਕ ਹਾਦਸੇ ‘ਚ ਮੌਤ ਹੋ ਗਈ।  ਖਬਰ ਮਿਲਦਿਆਂ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਦੀ ਭੈਣ ਰਮਨਦੀਪ ਕੌਰ ਆਪਣੇ ਪਤੀ ਬਲਵੀਰ ਸਿੰਘ ਤੇ ਦੋ ਬੱਚਿਆਂ ਸਮੇਤ ਅਮਰੀਕਾ ਦੇ ਸਟੌਕਟਨ ਕੈਲੇਫੋਰਨੀਆ ‘ਚ ਪਿਛਲੇ ਲੰਮੇ ਸਮੇਂ ਤੋਂ ਰਹਿ ਰਹੇ ਹਨ। ਬੀਤੇ ਦਿਨ ਸਵੇਰੇ ਗੁਰਜੋਤ ਕੌਰ ਆਪਣੀ ਕਾਰ ਡਰਾਈਵ ਕਰਦੇ ਹੋਏ ਜਾ ਰਹੀ ਸੀ ਕਿ ਅਚਾਨਕ ਅੱਗਿਓਂ ਆ ਰਹੀ ਕਾਰ ਨਾਲ ਟੱਕਰ ਹੋ ਗਈ । ਜਿਸ ਕਾਰਨ 22 ਸਾਲਾ ਗੁਰਜੋਤ ਕੌਰ ਦੀ ਮੌਕੇ ‘ਤੇ ਮੌਤ ਹੋ ਗਈ।

ਇਸ ਮੌਕੇ ਵੱਡੀ ਗਿਣਤੀ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ , ਸਿਆਸੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਵਿਧਾਇਕ ਜਸਵੀਰ ਸਿੰਘ ਰਾਜਾ ਘਰ ਅਫਸੋਸ ਕਰਨ ਲਈ ਪਹੁੰਚ ਰਹੇ ਹਨ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment