ਫੁਟਬਾਲ ਖਿਡਾਰੀ ਮੈਰਾਡੋਨਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ: ਵਿਸ਼ਵ ਪ੍ਰਸਿੱਧ ਫੁਟਬਾਲ ਦੇ ਖਿਡਾਰੀ ਡਿਆਗੋ ਮੈਰਾਡੋਨਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 60 ਸਾਲਾਂ ਦੇ ਸਨ। ਅਰਜਨਟੀਨਾ ਦੇ ਮਿਡਫੀਲਡ ਅਟੈਕਰ ਅਤੇ ਮੈਨੇਜਰ ਮੈਰਾਡੋਨਾ ਦੇ ਦਿਮਾਗ ਵਿਚ ਕੁਝ ਦਿਨ ਪਹਿਲਾਂ ਬਲੱਡ ਕਲੌਟ ਹੋਣ ਕਾਰਨ ਅਪਰੇਸ਼ਨ ਕੀਤਾ ਗਿਆ ਸੀ ਜੋ ਡਾਕਟਰਾਂ ਵੱਲੋਂ ਸਫ਼ਲ ਦੱਸਿਆ ਜਾਂਦਾ ਸੀ।

ਉਦੋਂ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਰਾਬ ਦੀ ਆਦਤ ਛੁਡਾਉਣ ਦਾ ਇਲਾਜ ਚਲ ਰਿਹਾ ਹੈ।ਮੈਰਾਡੋਨਾ ਨੇ ਆਪਣੇ ਕਲੱਬ ਕਰੀਅਰ ਦੌਰਾਨ ਬਾਰਸੀਲੋਨਾ ਅਤੇ ਨਾਪੋਲੀ ਲਈ ਖੇਡਿਆ ਅਤੇ ਇਟਲੀ ਲਈ ਦੋ ਖਿਤਾਬ ਜਿੱਤੇ।

ਡਿਆਗੋ ਮੈਰਾਡੋਨਾ ਨੇ 1986 ਵਿਚ ਅਰਜਨਟੀਨਾ ਲਈ ਖੇਡਦਿਆਂ ਫੁੱਟਬਾਲ ਦਾ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

Share this Article
Leave a comment