ਕੈਨੇਡਾ ’ਚ 2 ਪੰਜਾਬਣ ਅਧਿਆਪਕਾਂ ਨੇ ਵਧਾਇਆ ਪੰਜਾਬ ਦਾ ਮਾਣ

Prabhjot Kaur
1 Min Read

ਵੈਨਕੂਵਰ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਮਹਿਲਾ ਅਧਿਆਪਕਾਂ ਨੂੰ ਪ੍ਰੀਮੀਅਰਜ਼ ਐਵਾਰਡ ਫਾਰ ਐਕਸੀਲੈਂਸ ਇਨ ਐਜੂਕੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦੀ ਵਾਸੀ ਨਿਰਲੇਪ ਕੌਰ ਸਿੱਧੂ ਅਤੇ ਓਕਲਾਗਨ ਦੀ ਵਾਸੀ ਰੁਪਿੰਦਰ ਕੌਰ ਔਜਲਾ ਨੂੰ ਸਿੱਖਿਆ ਦੇ ਖੇਤਰ ‘ਚ ਸਰਬਉੱਚ ਸੂਬਾ ਪੱਧਰੀ ਸਨਮਾਨ ਮਿਲਿਆ।

ਦੱਸ ਦਈਏ ਕਿ ਇਸ ਸਨਮਾਨ ਦੀਆਂ ਵੱਖ- ਵੱਖ 10 ਸ਼੍ਰੇਣੀਆਂ ਲਈ ਸੂਬੇ ਭਰ ‘ਚ 113 ਬਿਨੈਕਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ਵਿੱਚੋਂ 34 ਫਾਈਨਲਿਸਟ ਚੁਣੇ ਗਏ ਸਨ ਤੇ ਇਨ੍ਹਾਂ ਵਿੱਚ 10 ਅਧਿਆਪਕ ਜੇਤੂ ਰਹੇ।

ਐਲੀਸਨ ਐਲਮੈਂਟਰੀ ਸਕੂਲ ਸੈਂਟਰਲ ਓਕਲਾਗਨ ਦੀ ਅਧਿਆਪਕਾ ਰੁਪਿੰਦਰ ਕੌਰ ਔਜਲਾ ਨੂੰ ਆਉਟਸਟੈਂਡਿੰਗ ਨਿਊ ਟੀਚਰ ਅਤੇ ਯੂਜਨ ਰੀਮਰ ਸਕੂਲ ਐਬਟਸਫੋਰਡ ਦੀ ਅਧਿਆਪਕਾਂ ਨਿਰਲੇਪ ਕੌਰ ਸਿੱਧੂ ਨੂੰ ਸੋਸ਼ਲ ਇਕੁਐਲਟੀ ਐਂਡ ਡਾਇਵਰਸਿਟੀ ਸ਼੍ਰੇਣੀ `ਚ ਇਹ ਸਨਮਾਨ ਮਿਲਿਆ ਹੈ। ਇਹਨਾਂ ਤੋਂ ਇਲਾਵਾ ਪੰਜਾਬੀ ਮੂਲ ਦੀ ਅਧਿਆਪਕ ਬਲਰੂਪ ਕੌਰ ਧਨੋਆ ਅਤੇ ਅਲੀਸ਼ਾ ਪਰਾਸ਼ਰ ਵੀ ਫਾਈਨਲਿਸਟ ਚੁਣੀਆਂ ਗਈਆਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment