ਅਮਰੀਕੀ ਫੌਜ ‘ਚ ਪੰਜਾਬਣ ਮੁਟਿਆਰ ਬਤੌਰ ਕੈਮੀਕਲ ਅਫਸਰ ਵਜੋਂ ਹੋਈ ਨਿਯੁਕਤ

TeamGlobalPunjab
1 Min Read

ਕੈਲੀਫੋਰਨੀਆ – ਦੇਸ਼ਾਂ-ਵਿਦੇਸ਼ਾਂ ‘ਚ ਪੰਜਾਬੀ ਆਪਣੀ ਚੜ੍ਹਤ ਦੇ ਝੰਡੇ ਗੱਡ ਰਹੇ ਹਨ। ਇਸੇ ਲੜੀ ਵਿੱਚ ਹੁਣ ਪੰਜਾਬੀ ਮੂਲ ਦੀ ਧੀ ਸਬਰੀਨਾ ਸਿੰਘ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।

ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬੀ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫਸਰ ਵਜੋਂ ਨਿਯੁਕਤੀ ਹੋਈ ਹੈ।

ਸਬਰੀਨਾ ਦੇ ਪਿਤਾ ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਨੇ ਅਮਰੀਕੀ ਫੌਜ ‘ਚ ਸਬਰੀਨਾ ਦੀ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ‘ਤੇ ਬਹੁਤ ਮਾਣ ਹੈ।

ਕੇਵਲ ਸਿੰਘ ਗਿੱਲ ਪੰਜਾਬ ਤੋਂ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸਬੰਧ ਰੱਖਦੇ ਹਨ।

Share this Article
Leave a comment