ਪਰਚੇ ਤਾਂ ਕਈ ਹੋ ਗਏ, ਹਿੰਮਤ ਹੈ ਤਾਂ ਫੜ ਕੇ ਦਿਖਾਓ : ਸੁਖਬੀਰ ਬਾਦਲ

TeamGlobalPunjab
2 Min Read

ਲੰਬੀ/ਮੁਕਤਸਰ (ਤਰਸੇਮ ਢੁੱਡੀ) : ਸੂਬੇ ਵਿੱਚ ਗਹਿਰਾਉਂਦੇ ਜਾ ਰਹੇ ਬਿਜਲੀ-ਪਾਣੀ ਦੇ ਸੰਕਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਸਪਾ ਗਠਜੋੜ ਵਲੋਂ ਸੂਬਾ ਸਰਕਾਰ ਖਿਲਾਫ ਧਰਨੇ ਦਿੱਤੇ ਜਾ ਰਹੇ ਹਨ। ਇਸ ਦੇ ਚਲਦਿਆਂ ਅੱਜ ਹਲਕਾ ਲੰਬੀ ਵਿਖੇ ਪਾਰਟੀ ਵਰਕਰਾਂ ਵਲੋਂ ਬਿਜਲੀ ਘਰ ਵਿਚ ਧਰਨਾ ਦਿੱਤਾ ਗਿਆ।  ਇਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਸੁਖਬੀਰ ਬਾਦਲ ਨੇ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਅਤੇ ਕੈਪਟਨ ਸਰਕਾਰ ਨੂੰ ਜੰਮ ਕੇ ਭੰਡਿਆ ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਨੇ ਪੁਰਾ ਰਾਜਕਾਲ ਸਿਰਫ ਸੋ ਕੇ ਗੁਜ਼ਾਰ ਦਿੱਤਾ, ਸੂਬੇ ਵੱਲ ਕੋਈ ਧਿਆਨ ਨਹੀਂ ਦਿੱਤਾ ਅੱਜ ਲੋਕ ਬਿਜਲੀ ਅਤੇ ਨਹਿਰੀ ਪਾਣੀ ਤੋਂ ਪ੍ਰੇਸ਼ਾਨ ਹਨ, ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ।

ਸੁਖਬੀਰ ਬਾਦਲ ਨੇ ਯਾਦ ਕਰਵਾਇਆ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਸਰਪਲਸ ਸੀ, ਘਰਾਂ ਨੂੰ ਅਤੇ ਖੇਤਾਂ ਨੂੰ ਪੂਰੀ ਬਿਜਲੀ ਦਿੱਤੀ । ਕਾਗਰਸ ਸਰਕਾਰ ਨੇ ਆਉਂਦੇ ਹੀ ਥਰਮਲ ਪਲਾਂਟ ਵੇਚ ਦਿੱਤੇ, ਜਿਸ ਦਾ ਖਮਿਆਜਾ ਤੁਸੀਂ ਅੱਜ ਭੁਗਤ ਰਹੇ ਹੋ।

ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਸਿਰਫ ਕੁਝ ਮਹੀਨੇ ਰਹਿ ਗਏ ਹਨ, 2022 ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਨੀ ਤੈਅ ਹੈ । ਸੁਖਬੀਰ ਬਾਦਲ ਨੇ ਕੈਪਟਨ ਨੂੰ ਚੇਤਾਵਨੀ ਦਿੱਤੀ ਕਿ ਮੇਰੇ ‘ਤੇ ਪਰਚੇ ਤਾਂ ਹੋ ਰਹੇ ਹਨ, ਹਿੰਮਤ ਹੈ ਤਾਂ ਮੈਨੂੰ ਫੜ ਕੇ ਵਿਖਾਵੇ।

- Advertisement -

 

ਸਖ਼ਤ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਅਕਾਲੀ-ਬਸਪਾ ਵਰਕਰਾਂ ਨੇ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

Share this Article
Leave a comment