ਦੇਸ਼ ਵਿੱਚ ਕੋਰੋਨਾ ਦਾ ਖ਼ਤਰਾ ਬਰਕਰਾਰ, ਕੋਰੋਨਾ ਦੀ ਦੂਜੀ ਲਹਿਰ ਹੁਣ ਢਲਾਣ ਵੱਲ

TeamGlobalPunjab
3 Min Read

ਨਵੀਂ ਦਿੱਲੀ : ਦੇਸ਼ ਬੇਸ਼ੱਕ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਤੋਂ ਹੁਣ ਤੇਜ਼ੀ ਨਾਲ ਉਭਰ ਰਿਹਾ ਹੈ, ਪਰ ਕੋਰੋਨਾ ਵਾਇਰਸ ਦਾ ਖ਼ਤਰਾ ਹੁਣ ਵੀ ਬਣਿਆ ਹੋਇਆ ਹੈ।  ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਈ ਦੇ ਪਹਿਲੇ ਹਫ਼ਤੇ ’ਚ 531 ਜ਼ਿਲ੍ਹਿਆਂ ’ਚ ਰੋਜ਼ਾਨਾ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਜੂਨ ਦੇ ਪਹਿਲੇ ਹਫ਼ਤੇ ’ਚ ਇਹ ਅੰਕੜਾ 262 ਜ਼ਿਲ੍ਹਿਆਂ ਤਕ ਚਲਾ ਗਿਆ। ਮੌਜੂਦਾ ਸਮੇਂ ‘ਚ ਦੇਸ਼ ਦੇ 125 ਜ਼ਿਲ੍ਹਿਆਂ ’ਚ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

ਬੀਤੇ 24 ਘੰਟਿਆਂ ’ਚ ਕੋਰੋਨਾ ਦੇ 51,666 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਇਕ ਹਫ਼ਤੇ ’ਚ ਕੋਰੋਨਾ ਮਾਮਲਿਆਂ ’ਚ 24 ਫੀਸਦੀ ਦੀ ਕਮੀ ਆਈ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 6,12,000 ਹੈ।

    ਉਨ੍ਹਾਂ ਕਿਹਾ ਕਿ ਜਦੋਂ ਤਕ ਵੈਕਸੀਨੇਸ਼ਨ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਲੋਕਾਂ ਨੂੰ ਇਹ ਯਾਦ ਰੱਖਣਾ ਹੀ ਹੋਵੇਗਾ ਕਿ ਕੋਰੋਨਾ ਪਾਬੰਦੀਆਂ ਦੀ ਪਾਲਣਾ ਹੀ ਇੱਕੋ ਇੱਕ ਹੱਲ ਹੈ। ਪਬਲਿਕ ਵਿੱਚ ਜਾਣ ਸਮੇਂ ਮਾਸਕ, ਸਮਾਜਿਕ ਦੂਰੀ ਅਤੇ ਸਮੇਂ-ਸਮੇਂ ‘ਤੇ ਹੱਥ ਧੌਂਦੇ ਰਹਿਣਾ ਨਹੀਂ ਛੱਡਣਾ।

      ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ’ਚ ਰਿਕਵਰੀ ਰੇਟ ਵਧ ਕੇ 96.7 ਫੀਸਦੀ ’ਤੇ ਪਹੁੰਚ ਗਿਆ ਹੈ। ਅਸੀਂ ਰੋਜ਼ਾਨਾ 17.58 ਲੱਖ ਕੋਵਿਡ ਟੈਸਟ ਕਰ ਰਹੇ ਹਾਂ। ਦੇਸ਼ ’ਚ ਹੁਣ ਤਕ 31 ਕਰੋੜ 13 ਲੱਖ 18 ਹਜ਼ਰ 355 ਵੈਕਸੀਨ ਦੀ ਡੋਜ਼ ਦਿੱਤੀ ਗਈ ਹੈ। ਬੀਤੇ ਕੁਝ ਘੰਟਿਆਂ ’ਚ ਹੀ ਦੇਸ਼ ’ਚ 34 ਲੱਖ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱੱਕੀ ਹੈ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੋਲ ਅਜੇ ਵੈਕਸੀਨ ਦੀ ਡੇਢ ਕਰੋੜ ਤੋਂ ਜ਼ਿਆਦਾ ਖੁਰਾਕ ਉਪਲਬਧ ਹੈ। 47 ਲੱਖ ਤੋਂ ਜ਼ਿਆਦਾ ਡੋਜ਼ ਪਾਈਪ ਲਾਈਨ ‘ਚ ਹੈ। ਕੇਂਦਰ ਸਰਕਾਰ ਪੂਰੇ ਦੇਸ਼ ’ਚ ਕੋਵਿਡ 19 ਟੀਕਾਕਰਨ ਦਾ ਦਾਇਰਾ ਵਧਾਉਣ ਲਈ ਵਚਨਵੱਧ ਹੈ।

Share this Article
Leave a comment