ਨਿਊਜ਼ ਡੈਸਕ: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਜੋੜਾ ਸੜਕ ‘ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਇਰਾਨ ਦੀ ਦੱਸੀ ਜਾ ਰਹੀ ਹੈ ਤੇ ਦੋਵਾਂ ਨੂੰ ਸੜਕ ‘ਤੇ ਖੁੱਲ੍ਹੇਆਮ ਨੱਚਣ ਲਈ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਕ 31 ਜਨਵਰੀ ਨੂੰ ਦੇਸ਼ ਦੀ ਰਾਜਧਾਨੀ ਤਹਿਰਾਨ ਦੇ ਫਰੀਡਮ ਸਕੁਏਅਰ ‘ਤੇ ਔਰਤਾਂ ਦੀ ਆਜ਼ਾਦੀ ਦੇ ਸਮਰਥਨ ‘ਚ ਜੋਆ ਡਾਂਸ ਕਰ ਰਿਹਾ ਸੀ।
ਵੀਡੀਓ ‘ਚ 21 ਸਾਲਾ ਆਸਤਿਯਾਜ਼ ਹਗੀਘੀ (Astiyazh Haghighi) ਆਪਣੇ 22 ਸਾਲਾ ਮੰਗੇਤਰ ਆਮੀਰ ਮੁਹੰਮਦ ਅਮੀਰੀ ਨਾਲ ਡਾਂਸ ਕਰ ਰਹੀ ਸੀ। ਇਸ ਦੌਰਾਨ ਆਸਤਿਯਾਜ਼ ਹਗੀਘੀ ਨੇ ਹਿਜਾਬ ਵੀ ਨਹੀਂ ਪਹਿਨਿਆ ਹੋਇਆ ਸੀ। ਇਸ ਦੇ ਬਾਵਜੂਦ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਦੱਸਣਯੋਗ ਹੈ ਕਿ ਇਰਾਨ ਵਿੱਚ ਔਰਤਾਂ ਲਈ ਬਹੁਤ ਸਖ਼ਤ ਨਿਯਮ ਹਨ ਤੇ ਉੱਥੇ ਔਰਤਾਂ ਜਨਤਕ ਥਾਵਾਂ ‘ਤੇ ਨੱਚ-ਟੱਪ ਨਹੀਂ ਸਕਦੀਆਂ।
Iranian couple filmed dancing in Tehran were just given a 10-year prison sentence for “promoting corruption, prostitution and propaganda.” In the video that they posted to Instagram, Astiazh Haqiqi and her fiancé Amir Mohammad Ahmadi are dancing by Tehran’s Azadi (Freedom) Tower. https://t.co/xWdGFatDpd pic.twitter.com/r6iWmRGAL6
— Hillel Neuer (@HillelNeuer) February 1, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.