ਪੁਰਤਗਾਲ ‘ਚ ਗਰਭਵਤੀ ਭਾਰਤੀ ਔਰਤ ਦੀ ਮੌਤ, ਸਿਹਤ ਮੰਤਰੀ ਨੂੰ ਦੇਣਾ ਪਿਆ ਅਸਤੀਫਾ

Prabhjot Kaur
2 Min Read

ਨਿਊਜ਼ ਡੈਸਕ: ਪੁਰਤਗਾਲ ਗਈ ਇੱਕ ਗਰਭਵਤੀ ਭਾਰਤੀ ਔਰਤ ਦੀ ਮੌਤ ਤੋਂ ਬਾਅਦ ਪੁਰਤਗਾਲ ਦੀ ਸਿਹਤ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਹੈ। ਜਾਣਕਾਰੀ ਮੁਤਾਬਕ ਔਰਤ ਜਣੇਪੇ ਲਈ ਹਸਪਤਾਲ ਪਹੁੰਚੀ ਸੀ ਪਰ ਹਸਪਤਾਲ ‘ਚ ਬੈੱਡਾਂ ਦੀ ਘਾਟ ਕਾਰਨ ਲਿਸਬਨ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਲਈ ਚੱਕਰ ਲਗਾਉਂਦੇ ਹੋਏ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਸਿਹਤ ਮੰਤਰੀ ਡਾਕਟਰ ਮਾਰਟਾ ਟੇਮੀਡੋ ਦਾ ਅਸਤੀਫਾ ਮੰਗ ਲਿਆ।

ਦੱਸਿਆ ਜਾ ਰਿਹਾ ਹੈ ਕਿ 34 ਸਾਲਾ ਭਾਰਤੀ ਔਰਤ ਨੂੰ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ‘ਚ ਟ੍ਰਾਂਸਫਰ ਦੌਰਾਨ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਇਹ ਅਜਿਹੀ ਪਹਿਲੀ ਘਟਨਾ ਨਹੀਂ ਸੀ, ਆਲੋਚਕਾਂ ਦਾ ਕਹਿਣਾ ਹੈ ਕਿ ਮੈਟਿਰਨਿਟੀ ਯੂਨਿਟ ਵਿੱਚ ਸਟਾਫ਼ ਦੀ ਕਮੀ ਨੂੰ ਲੈ ਕੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਡਾ. ਮਾਰਟਾ ਟੇਮੀਡੋ 2018 ਤੋਂ ਦੇਸ਼ ਦੀ ਸਿਹਤ ਮੰਤਰੀ ਸੀ ਅਤੇ ਦੇਸ਼ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਖਤਰੇ ‘ਚੋਂ ਬਾਹਰ ਕੱਢਣ ਦਾ ਸਿਹਰਾ ਉਨ੍ਹਾਂ ਦੇ ਸਿਰ ਜਾਂਦਾ ਹੈ।

ਹਾਲਾਂਕਿ ਪੁਰਤਗਾਲੀ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾਕਟਰ ਟੇਮੀਡੋ ਨੇ ਸਮਝ ਲਿਆ ਹੈ ਕਿ ਉਹ ਹੁਣ ਸਿਹਤ ਮੰਤਰੀ ਵਜੋਂ ਬਣੇ ਰਹਿਣ ਲਈ ਫਿੱਟ ਨਹੀਂ ਹਨ। ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਕਿਹਾ ਕਿ ਔਰਤ ਦੀ ਮੌਤ ਕਾਰਨ ਉਨ੍ਹਾਂ ਦਾ ਅਸਤੀਫਾ ਮੰਗਿਆ ਗਿਆ ਹੈ। ਦੇਸ਼ ਦੀ ਮੈਟਿਰਨਿਟੀ ਯੂਨਿਟ ਵਿੱਚ ਸਟਾਫ ਦੀ ਕਮੀ ਹੈ ਅਤੇ ਇਸ ਨੂੰ ਲੈ ਕੇ ਸਰਕਾਰ ਦਾ ਵਿਰੋਧ ਵੀ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈ ਯੂਨਿਟ ਵੀ ਬੰਦ ਹੋ ਗਏ ਹਨ ਅਤੇ ਗਰਭਵਤੀ ਔਰਤਾਂ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਵਿੱਚ ਭਟਕਣਾ ਪੈ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment