ਬਲੋਚਿਸਤਾਨ : ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਦੇ ਬਲੋਚਿਸਤਾਨ ਇਲਾਕੇ ਤੋਂ ਆ ਰਹੀ ਹੈ ਜਿੱਥੇ ਅੱਜ ਸ਼ਾਮ ਹੋਏ ਬੰਬ ਧਮਾਕੇ ਨੇ ਪੂਰੇ ਇਲਾਕੇ ਅੰਦਰ ਜਿੱਥੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇਸ ਬੰਬ ਧਮਾਕੇ ਵਿੱਚ 10 ਵਿਅਕਤੀਆਂ ਦੇ ਜ਼ਖਮੀ ਹੋਣ ਦੇ ਨਾਲ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਬੰਬ ਧਮਾਕਾ ਬਲੋਚਿਸਤਾਨ ਦੇ ਕੇਵਟਾ ਇਲਾਕੇ ਅੰਦਰ ਹੋਇਆ ਹੈ। ਰਿਪੋਰਟਾਂ ਮੁਤਾਬਿਕ ਇਸ ਧਮਾਕੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਵੀ ਖਦਸਾ ਜਤਾਇਆ ਜਾ ਰਿਹਾ ਹੈ। ਦੱਸਣਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅਬਦੁਲਾ ਜਿਲ੍ਹੇ ਦੇ ਚਮਨ ਇਲਾਕੇ ਅੰਦਰ ਵੀ ਅਜਿਹ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਜਮਾਤ ਉਲੇਮਾ-ਏ-ਇਸਲਾਮ ਫਜ਼ਲ ਦੇ ਨੇਤਾ ਮੌਲਾਨਾ ਮੁਹੰਮਦ ਹਨੀਫ ਸਮੇਤ ਦੋ ਹੋਰ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ।