ਨਸ਼ਿਆਂ ਨਾਲ ਸਬੰਧਿਤ ਕਾਨੂੰਨ ਦੀ ਉਲੰਘਣਾ ਕਰਨ ‘ਤੇ ਕੀਤੇ ਸਿਰ ਕਲਮ

Rajneet Kaur
2 Min Read

ਨਿਊਜ਼ ਡੈਸਕ: 15 ਨਵੰਬਰ 2022 ਨੂੰ ਸਾਊਦੀ ਅਰਬ ਵਿੱਚ ਗੁਲਜ਼ਾਰ ਖਾਨ ਨਾਮ ਦੇ ਇੱਕ ਪਾਕਿਸਤਾਨੀ ਵਿਅਕਤੀ ਦਾ ਸਿਰ ਕਲਮ ਕਰ ਦਿੱਤਾ ਗਿਆ ਸੀ। ਗੁਲਜ਼ਾਰ ਇਸ ਹਫਤੇ ਸਾਊਦੀ ‘ਚ ਫਾਂਸੀ ਦੀ ਸਜ਼ਾ ਵਾਲਾ ਤੀਜਾ ਪਾਕਿਸਤਾਨੀ ਸੀ। ਸਾਊਦੀ ਅਰਬ ਵਿੱਚ ਅਪਰਾਧ ਨੂੰ ਲੈ ਕੇ ਕਈ ਸਖ਼ਤ ਕਾਨੂੰਨ ਹਨ। ਇਸ ਕਾਰਨ ਪਿਛਲੇ ਦਿਨਾਂ ਵਿੱਚ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਸਾਊਦੀ ਅਰਬ ਵਿੱਚ ਸਰਕਾਰ ਵੱਲੋਂ ਸਖ਼ਤ ਸਜ਼ਾਵਾਂ ਨੂੰ ਲੈ ਕੇ ਢਿੱਲ ਦਿੱਤੀ ਜਾ ਰਹੀ ਸੀ ਪਰ ਇਸ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿਨ੍ਹਾਂ 12 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚੋਂ ਕਈਆਂ ਦੇ ਸਿਰ ਤਲਵਾਰ ਨਾਲ ਵੱਢ ਦਿੱਤੇ ਗਏ ਹਨ।

ਰਿਪੋਰਟ ਮੁਤਾਬਕ ਸਾਊਦੀ ਅਰਬ ‘ਚ 12 ਲੋਕਾਂ ਨੂੰ ਅਜਿਹੀ ਭਿਆਨਕ ਸਜ਼ਾ ਦਿੱਤੀ ਗਈ ਹੈ, ਜਿਸ ਬਾਰੇ ਅੱਜ ਦੇ ਸਮੇਂ ‘ਚ ਸੋਚਣਾ ਵੀ ਖਤਰਨਾਕ ਹੈ। ਇੱਥੇ ਪਿਛਲੇ 10 ਦਿਨਾਂ ਵਿੱਚ 12 ਲੋਕਾਂ ਦੇ ਸਿਰ ਕਲਮ ਕੀਤੇ ਗਏ ਹਨ। ਸਾਊਦੀ ਅਰਬ ਸਰਕਾਰ ਦੇ ਹੁਕਮਾਂ ‘ਤੇ ਜਿਨ੍ਹਾਂ ਲੋਕਾਂ ਦਾ ਸਿਰ ਕਲਮ ਕੀਤਾ ਗਿਆ, ਉਨ੍ਹਾਂ ‘ਚੋਂ ਜ਼ਿਆਦਾਤਰ ਪ੍ਰਵਾਸੀ ਹਨ।  ਉਨ੍ਹਾਂ ਵਿੱਚੋਂ 3 ਸਾਊਦੀ ਨਾਗਰਿਕ ਹਨ। ਇਸ ਤੋਂ ਇਲਾਵਾ ਇਸ ਵਿੱਚ 4 ਸੀਰੀਆਈ, 2 ਜਾਰਡਨ ਅਤੇ 3 ਪਾਕਿਸਤਾਨੀ ਨਾਗਰਿਕ ਸਨ।ਇਨ੍ਹਾਂ ਲੋਕਾਂ ਦਾ ਅਪਰਾਧ ਡਰੱਗ ਮਾਮਲੇ ਨਾਲ ਸਬੰਧਿਤ ਸੀ। ਇਨ੍ਹਾਂ ਲੋਕਾਂ ਨੇ ਨਸ਼ਿਆਂ ਨਾਲ ਸਬੰਧਿਤ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ।

ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਏ ਜਾਣ ਵਾਲੇ ਲੋਕਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਰਿਪੋਰਟ ਮੁਤਾਬਕ ਇਸ ਸਾਲ ਹੁਣ ਤੱਕ ਸਾਊਦੀ ਅਰਬ ‘ਚ 132 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸਾਲ 2022 ਦਾ ਇਹ ਅੰਕੜਾ ਪਿਛਲੇ ਦੋ ਸਾਲਾਂ ਤੋਂ ਵੱਧ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment