ਇਟਲੀ ਤੋਂ ਭਾਰਤ ਆਏ 15 ਟੂਰਿਸਟਾਂ ਦੀ ਕੋਰੋਨਾਵਾਇਰਸ ਰਿਪੋਰਟ ਆਈ ਪਾਜ਼ਿਟਿਵ

TeamGlobalPunjab
3 Min Read

ਨਵੀਂ ਦਿੱਲੀ: ਇਟਲੀ ਤੋਂ ਭਾਰਤ ਆਏ 15 ਸੈਲਾਨੀ ਕੋਰੋਨਾਵਾਇਰਸ ( Coronavirus ) ਨਾਲ ਪੀੜਤ ਪਾਏ ਗਏ ਹਨ। ਅਸਲ ‘ਚ ਇਟਲੀ ਵਿੱਚ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਵਿੱਚ ਕੱਲ ਦੁਪਹਿਰ ਰਾਜਧਾਨੀ ਦਿੱਲੀ ਪੁੱਜਣ ‘ਤੇ 21 ਟੂਰਿਸਟਾਂ ਨੂੰ ਵੱਖ – ਵੱਖ ਰੱਖਿਆ ਗਿਆ ਸੀ। AIIMS ਵਿੱਚ ਇਨ੍ਹਾਂ ਸਾਰੇ ਸੈਲਾਨੀਆਂ ਦੇ ਸੈਂਪਲ ਦੀ ਜਾਂਚ ਕੀਤੀ ਗਈ ਤਾਂ 21 ‘ਚੋਂ 15 ਸੈਲਾਨੀ ਕੋਰੋਨਾਵਾਇਰਸ ਪਾਜ਼ੀਟਿਵ ਪਾਏ ਗਏ। ਖਬਰ ਹੈ ਕਿ ਇਸ ਸਾਰੇ 15 ਮਰੀਜ਼ਾ ਨੂੰ ਹਰਿਆਣਾ ਦੇ ਛਾਵਲਾ ਸਥਿਤ ITBP ਦੇ ਕੈਂਪ ਵਿੱਚ ਆਇਸੋਲੇਸ਼ਨ ਵਿੱਚ ਰੱਖਿਆ ਗਿਆ ਹੈ।

ਉੱਧਰ ਨੋਇਡਾ ਵਿੱਚ ਕੋਰੋਨਾਵਾਇਰਸ ਦੇ ਸ਼ੱਕ ਵਿੱਚ ਤਿੰਨ ਬੱਚਿਆਂ ਸਣੇ ਜਿਨ੍ਹਾਂ ਛੇ ਲੋਕਾਂ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ਦੀ ਜਾਂਚ ਨੈਗੇਟਿਵ ਪਾਈ ਗਈ ਹੈ। ਹਾਲਾਂਕਿ ਸਾਰੇ ਛੇ ਲੋਕਾਂ ਨੂੰ ਅਗਲੇ 14 ਦਿਨ ਲਈ ਆਪਣੇ – ਆਪਣੇ ਘਰ ਵਿੱਚ ਸਭ ਤੋਂ ਅਲੱਗ ਰਹਿਣ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਵਿੱਚ ਕੋਵਿਡ-19 ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੇ ਨਮੂਨਿਆਂ ਦੀ ਫਿਰ ਤੋਂ ਜਾਂਚ ਕੀਤੀ ਜਾਵੇਗੀ।


ਇਸ ਤੋਂ ਪਹਿਲਾਂ ਦੇਸ਼ ਵਿੱਚ ਕੋਵਿਡ – 19 ( COVID – 19 ) ਦੇ ਸੰਕਰਮਣ ਦੇ ਛੇ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਅਜਿਹੇ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ ਹੁਣ 21 ਤੱਕ ਪਹੁੰਚ ਚੁੱਕੀ ਹੈ। ਹਾਲਾਂਕਿ ਇਨ੍ਹਾਂ ‘ਚੋਂ ਤਿੰਨ ਮਰੀਜ਼ ਕੇਰਲ ਦੇ ਸਨ, ਜਿਨ੍ਹਾਂ ਦਾ ਇਲਾਜ ਹੋ ਚੁੱਕਿਆ ਹੈ ਅਤੇ ਉਹ ਬਿਲਕੁਲ ਠੀਕ ਹੋ ਗਏ ਹਨ।

ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਤਿੰਨ ਮਾਰਚ ਤੋਂ ਪਹਿਲਾਂ ਜਾਂ ਤਿੰਨ ਮਾਰਚ ਨੂੰ ਇਟਲੀ, ਇਰਾਨ, ਦੱਖਣ ਕੋਰੀਆ ਅਤੇ ਜਾਪਾਨ ਦੇ ਜਿਨ੍ਹਾਂ ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ ਅਤੇ ਜਿਹੜੇ ਹਾਲੇ ਤੱਕ ਭਾਰਤ ਵਿੱਚ ਦਾਖਲ ਨਹੀਂ ਹੋ ਸਕੇ ਹਨ ਉਹ ਸਾਰੇ ਕੋਵਿਡ – 19 ਦੇ ਵੱਧ ਦੇ ਖਤਰੇ ਦੇ ਮੱਦੇਨਜ਼ਰ ਮੁਅੱਤਲ ਰਹਿਣਗੇ। ਜਾਪਾਨ ਅਤੇ ਦੱਖਣੀ ਕੋਰੀਆ ਦੇ ਜਿਨ੍ਹਾਂ ਲੋਕਾਂ ਨੂੰ ਤਿੰਨ ਮਾਰਚ ਤੋਂ ਪਹਿਲਾਂ ਵੀਜ਼ਾ ਆਨ ਅਰਾਇਵਲ ਜਾਰੀ ਕੀਤਾ ਗਿਆ ਹੈ ਅਤੇ ਜਿਨ੍ਹਾਂ ਨੇ ਹੁਣ ਤੱਕ ਭਾਰਤ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਹੈ, ਉਨ੍ਹਾਂ ਸਭ ਦੇ ਵੀਜ਼ੇ ਮੁਅੱਤਲ ਕੀਤੇ ਜਾਂਦਾ ਹਨ।

Share this Article
Leave a comment